Site icon TheUnmute.com

IPL 2022 ਲਈ ਇਸ ਟੀਮ ਨੇ ਖਰੀਦਿਆ ਅੰਡਰ-19 ਟੀਮ ਦਾ ਕਪਤਾਨ ਯਸ਼ ਧੂਲ

Yash Dhull

ਚੰਡੀਗੜ੍ਹ 13 ਫਰਵਰੀ 2022: ਆਈ.ਪੀ.ਐੱਲ. 2022 ਲਈ ਮੇਗਾ ਨਿਲਾਮੀ ‘ਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਅੰਡਰ-19 ਟੀਮ ਦੇ ਕਪਤਾਨ ਯਸ਼ ਧੂਲ (Yash Dhull) ਨੂੰ ਐਤਵਾਰ ਨੂੰ ਦਿੱਲੀ ਕੈਪੀਟਲਸ ਦੀ ਟੀਮ ਨੇ 50 ਲੱਖ ਰੁਪਏ ‘ਚ ਖਰੀਦਿਆ, ਇਸਦੇ ਨਾਲ ਹੀ ਉਸ ਦੇ ਸਾਥੀ ਖਿਡਾਰੀ ਅਤੇ ਵਿਸ਼ਵ ਕੱਪ ਦੇ ਆਲ -ਰਾਉਂਡਰ ਰਾਜ ਅੰਗਦ ਬਾਵਾ ਨੂੰ ਪੰਜਾਬ ਨੇ ਲਿਆ ਕਿੰਗਜ਼ ਨੇ 2 ਕਰੋੜ ਰੁਪਏ ‘ਚ ਖਰੀਦਿਆ। ਪੰਜਾਬ ਕਿੰਗਜ਼ ਨੇ ਯਸ਼ ਧੂਲ (Yash Dhull) ਲਈ ਬੋਲੀ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਪਿੱਛੇ ਹਟ ਗਏ। ਪਰ ਅੰਤ ਵਿੱਚ ਪੰਜਾਬ ਨੇ ਦੋ ਕਰੋੜ ਦੀ ਬੋਲੀ ਲਗਾ ਕੇ ਰਾਜ ਬਾਵਾ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ।

Exit mobile version