TheUnmute.com

ਲੱਦਾਖ ‘ਚ ਬਣਿਆ ਭਾਰਤ ਦਾ ਸਭ ਤੋਂ ਖੂਬਸੂਰਤ ਫੁੱਟਬਾਲ ਸਟੇਡੀਅਮ

ਚੰਡੀਗੜ੍ਹ 01 ਫਰਵਰੀ 2022: ਲੱਦਾਖ (Ladakh) ਦੇ ਕੇਂਦਰ ਸ਼ਾਸਤ ਪ੍ਰਦੇਸ਼ ਲੇਹ ‘ਚ ਭਾਰਤ ਦਾ ਸਭ ਤੋਂ ਖੂਬਸੂਰਤ ਫੁੱਟਬਾਲ ਸਟੇਡੀਅਮ (football stadium) ਤਿਆਰ ਕੀਤਾ ਗਿਆ ਹੈ | ਹਿਮਾਚਲ ਪ੍ਰਦੇਸ਼ ਦੇ ਧਰਮਸਾਲਾ ‘ਚ ਕੁਦਰਤੀ ਸੁੰਦਰਤਾ ਨਾਲ ਘਿਰੇ ਦੁਨੀਆ ਦੇ ਸਭ ਤੋਂ ਵਧੀਆ ਕ੍ਰਿਕਟ ਸਟੇਡੀਅਮ ਹੈ| ਹੁਣ ਇਸ ਸੂਚੀ ‘ਚ ਇੱਕ ਫੁੱਟਬਾਲ ਸਟੇਡੀਅਮ ਵੀ ਸ਼ਾਮਲ ਕੀਤਾ ਗਿਆ ਹੈ, ਇਹ ਸਟੇਡੀਅਮ ਲੱਦਾਖ (football stadium) ਦੇ ਕੇਂਦਰ ਸ਼ਾਸਤ ਪ੍ਰਦੇਸ਼ ਲੇਹ ‘ਚ ਸਥਿਤ ਹੈ।ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ਨੀਵਾਰ ਨੂੰ ਸਪਿਤੁਕ, ਲੇਹ ‘ਚ ਬਣੇ ਸੁੰਦਰ ਫੁੱਟਬਾਲ ਸਟੇਡੀਅਮ ਦਾ ਹਵਾਈ ਦ੍ਰਿਸ਼ ਸਾਂਝਾ ਕੀਤਾ। ਫੁੱਟਬਾਲ ਸਟੇਡੀਅਮ ਸਮੁੰਦਰ ਤਲ ਤੋਂ 11000 ਫੁੱਟ ਉੱਚਾ ਬਣਾਇਆ ਗਿਆ ਹੈ ਅਤੇ ਖੇਲੋ ਇੰਡੀਆ ਸਪੋਰਟਸ ਬੁਨਿਆਦੀ ਢਾਂਚੇ ਦਾ ਹਿੱਸਾ ਹੈ।

ਇਸ ਦੌਰਾਨ ਅਨੁਰਾਗ ਠਾਕੁਰ (Anurag Thakur) ਨੇ ਟਵਿਟਰ ‘ਤੇ ਸਟੇਡੀਅਮ ਦੀ ਤਸਵੀਰ ਸ਼ੇਅਰ ਕੀਤੀ ਹੈ। ਠਾਕੁਰ ਨੇ ਆਪਣੇ ਟਵੀਟ ‘ਚ ਇਹ ਵੀ ਦੱਸਿਆ ਕਿ ਕਿਵੇਂ ਭਾਰਤ ‘ਚ ਖੇਡਾਂ ਦਾ ਬੁਨਿਆਦੀ ਢਾਂਚਾ ਬਿਹਤਰ ਹੋ ਰਿਹਾ ਹੈ ਅਤੇ ਉੱਚੀਆਂ ਉਚਾਈਆਂ ਤੱਕ ਪਹੁੰਚ ਰਿਹਾ ਹੈ। ਸਟੇਡੀਅਮ ਦੇ ਦਿਲਕਸ਼ ਨਜ਼ਾਰਾ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਸਰਕਾਰ ਨੇ ਖੇਲੋ ਇੰਡੀਆ ਪ੍ਰੋਗਰਾਮ ਤਹਿਤ ਲੋਕਾਂ ਲਈ ਵੱਖ-ਵੱਖ ਖੇਡ ਸਹੂਲਤਾਂ ਵਿਕਸਤ ਕਰਨ ਲਈ ਇਹ ਪਹਿਲਕਦਮੀ ਕੀਤੀ ਹੈ, ਜਿਸ ਤਹਿਤ ਇਸ ਦੂਰ-ਦੁਰਾਡੇ ਇਲਾਕੇ ਵਿੱਚ ਇਹ ਸਟੇਡੀਅਮ ਬਣਾਇਆ ਗਿਆ ਹੈ।

Exit mobile version