Assam

ਲਗਾਤਾਰ ਬਾਰਿਸ਼ ਕਾਰਨ ਆਸਾਮ ‘ਚ ਹੜ੍ਹਾਂ ਨਾਲ 57000 ਲੋਕ ਪ੍ਰਭਾਵਿਤ, 3 ਜਣਿਆਂ ਦੀ ਹੋਈ ਮੌਤ

ਚੰਡੀਗੜ੍ਹ 16 ਮਈ 2022: ਮਾਨਸੂਨ ਨੇ ਦੇਸ਼ ਦੇ ਕਈਂ ਰਾਜਾਂ ‘ਚ ਦਸਤਕ ਦੇ ਦਿੱਤੀ ਹੈ | ਇਸਦੇ ਨਾਲ ਹੀ ਆਸਾਮ (Assam)  ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ ‘ਚ ਪਾਣੀ ਭਰ ਗਿਆ ਹੈ। ਇੱਕ ਅਧਿਕਾਰਤ ਬਿਆਨ ਅਨੁਸਾਰ, ਰਾਜ ਦੇ ਸੱਤ ਜ਼ਿਲ੍ਹਿਆਂ ਵਿੱਚ ਹੜ੍ਹਾਂ ਨਾਲ ਲਗਭਗ 57,000 ਲੋਕ ਪ੍ਰਭਾਵਿਤ ਹੋਏ ਹਨ, ਜਦੋਂ ਕਿ 15 ਮਾਲ ਮੰਡਲਾਂ ਦੇ ਲਗਭਗ 222 ਪਿੰਡ ਪ੍ਰਭਾਵਿਤ ਹੋਏ ਹਨ। ਪਹਾੜੀ ਜ਼ਿਲ੍ਹੇ ਦੀਮਾ ਹਸਾਊ ਦੇ ਹਾਫਲਾਂਗ ਇਲਾਕੇ ‘ਚ ਜ਼ਮੀਨ ਖਿਸਕਣ ਕਾਰਨ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਕਰੀਬ 10,321.44 ਹੈਕਟੇਅਰ ਵਾਹੀਯੋਗ ਜ਼ਮੀਨ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ ਹੈ।

ਇਸ ਦੇ ਨਾਲ ਹੀ ਕਛਰ ਜ਼ਿਲੇ (Assam) ਵਿਚ ਸਥਿਤੀ ਬਹੁਤ ਖਰਾਬ ਹੈ। ਹੜ੍ਹ ਕਾਰਨ ਇੱਥੇ 41,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਅਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏਐਸਡੀਐਮ) ਦੇ ਅਨੁਸਾਰ, ਜ਼ਿਲ੍ਹੇ ਦੇ 138 ਪਿੰਡਾਂ ਦੇ 41,037 ਲੋਕ ਪ੍ਰਭਾਵਿਤ ਹੋਏ ਹਨ, ਜਦੋਂ ਕਿ 1,685 ਲੋਕਾਂ ਨੇ ਰਾਹਤ ਕੈਂਪਾਂ ਵਿੱਚ ਸ਼ਰਨ ਲਈ ਹੈ। ਇਸ ਦੌਰਾਨ ਕੋਪਿਲੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਨਗਾਓਂ ਜ਼ਿਲ੍ਹੇ ਦੇ ਕਈ ਹੋਰ ਇਲਾਕੇ ਵੀ ਡੁੱਬ ਗਏ ਹਨ।

Assam

119 ਯਾਤਰੀਆਂ ਨੂੰ ਕੀਤਾ ਏਅਰ ਲਿਫਟ

ਉੱਤਰ-ਪੂਰਬ ਫਰੰਟੀਅਰ ਰੇਲਵੇ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਲਾਮਡਿੰਗ ਡਿਵੀਜ਼ਨ ਦੇ ਲਾਮਡਿੰਗ-ਬਦਰਪੁਰ ਪਹਾੜੀ ਹਿੱਸੇ ਵਿੱਚ ਕਈ ਥਾਵਾਂ ‘ਤੇ ਲਗਾਤਾਰ ਮੀਂਹ, ਜ਼ਮੀਨ ਖਿਸਕਣ ਅਤੇ ਪਾਣੀ ਭਰਨ ਕਾਰਨ ਰੇਲ ਸੇਵਾਵਾਂ ਨੂੰ ਬਦਲ ਦਿੱਤਾ ਗਿਆ ਸੀ। ਜਾਰੀ ਬਿਆਨ ਨੇ ਕਿਹਾ ਕਿ ਏਅਰਲਿਫਟਿੰਗ ਤੋਂ ਇਲਾਵਾ, ਦੋ ਸਮੂਹਾਂ ਵਿੱਚ 1,245 ਅਤੇ 250 ਯਾਤਰੀਆਂ ਨੂੰ ਡਿਟੋਕਚੇਰਾ ਤੋਂ ਰੇਲਗੱਡੀ ਰਾਹੀਂ ਬਾਹਰ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਨਿਊ ਹਾਫਲਾਂਗ ਤੋਂ 373 ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਬਾਕੀ 345 ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ।

ਹੜ੍ਹ ਕਾਰਨ ਵਹਿ ਗਈਆਂ ਰੇਲ ਪਟੜੀਆਂ

ਲਗਾਤਾਰ ਮੀਂਹ ਕਾਰਨ ਲਖੀਮਪੁਰ, ਨਗਾਓਂ, ਹੋਜਈ ਜ਼ਿਲ੍ਹਿਆਂ ਵਿੱਚ ਕਈ ਸੜਕਾਂ, ਪੁਲ ਨੁਕਸਾਨੇ ਗਏ ਹਨ। ਇਸ ਦੇ ਨਾਲ ਹੀ ਦੀਮਾ ਹਸੌ ਜ਼ਿਲੇ ‘ਚ ਹੜ੍ਹ ਕਾਰਨ ਰੇਲਵੇ ਟ੍ਰੈਕ ਪਾਣੀ ਵਿਚ ਡੁੱਬ ਗਏ ਹਨ।

Scroll to Top