July 3, 2024 12:20 am
Bengaluru

ਬੈਂਗਲੁਰੂ ‘ਚ ਭਾਰੀ ਬਾਰਿਸ਼ ਕਾਰਨ ਬਣੀ ਹੜ੍ਹ ਵਰਗੀ ਸਥਿਤੀ, ਪਾਣੀ ‘ਚ ਕਰੰਟ ਲੱਗਣ ਨਾਲ ਲੜਕੀ ਦੀ ਮੌਤ

ਚੰਡੀਗੜ੍ਹ 06 ਸਤੰਬਰ 2022: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ (Bengaluru) ‘ਚ ਬੀਤੇ ਸੋਮਵਾਰ ਨੂੰ ਹੋਈ ਭਾਰੀ ਬਾਰਿਸ਼ ਕਾਰਨ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ | ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

ਇਸਦੇ ਨਾਲ ਹੀ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਗਲਵਾਰ ਨੂੰ ਕਈ ਆਈਟੀ ਪ੍ਰੋਫੈਸ਼ਨਲ ਟਰੈਕਟਰ ਟਰਾਲੀ ਵਿੱਚ ਦਫ਼ਤਰ ਪਹੁੰਚੇ। ਖੰਭੇ ਤੋਂ ਬਿਜਲੀ ਦਾ ਕਰੰਟ ਲੱਗਣ ਕਾਰਨ ਸਕੂਟੀ ਸਵਾਰ 23 ਸਾਲਾ ਲੜਕੀ ਦੀ ਕਰੰਟ ਲੱਗਣ ਨਾਲ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ |

ਬੈਂਗਲੁਰੂ (Bengaluru) ‘ਚ ਐਤਵਾਰ ਅਤੇ ਸੋਮਵਾਰ ਨੂੰ ਭਾਰੀ ਮੀਂਹ (Heavy Rain) ਪਿਆ। ਇਸ ਤੋਂ ਬਾਅਦ ਇਸ ਹਾਈਟੈਕ ਸ਼ਹਿਰ ਦੀਆਂ ਕਈ ਇਮਾਰਤਾਂ ਦੇ ਬੇਸਮੈਂਟ ‘ਚ ਪਾਣੀ ਦਾਖਲ ਹੋ ਗਿਆ। ਲੋਕਾਂ ਨੇ ਸ਼ਹਿਰ ਦੀ ਨਿਕਾਸੀ ਵਿਵਸਥਾ ਨੂੰ ਲੈ ਕੇ ਗ੍ਰੇਟਰ ਬੈਂਗਲੁਰੂ ਨਗਰ ਨਿਗਮ ਪ੍ਰਤੀ ਆਪਣਾ ਗੁੱਸਾ ਜ਼ਾਹਰ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਬੇਂਗਲੁਰੂ ‘ਚ ਹਰ ਸਾਲ ਹੜ੍ਹ ਵਰਗੇ ਹਾਲਾਤ ਪੈਦਾ ਹੁੰਦੇ ਹਨ ਕਿਉਂਕਿ ਇੱਥੇ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਹੀਂ ਹੈ। ਜਿਕਰਯੋਗ ਹੈ ਕਿ ਬੈਂਗਲੁਰੂ ਵਿੱਚ ਇਹ ਬਾਰਿਸ਼ ਪਿਛਲੇ 32 ਸਾਲਾਂ (ਭਾਵ 1992-93) ਤੋਂ ਬਾਅਦ ਸਭ ਤੋਂ ਵੱਧ ਹੈ। ਸ਼ਹਿਰ ਦੀਆਂ 164 ਝੀਲਾਂ ਜਲ-ਥਲ ਹੋ ਗਈਆਂ ਹਨ।