Site icon TheUnmute.com

Bhakra Dam: ਭਾਖੜਾ ਡੈਮ ਦੇ ਖੋਲ੍ਹੇ ਫਲੱਡ ਗੇਟ, ਰੋਪੜ ਦੇ ਕਈ ਪਿੰਡਾਂ ‘ਚ ਭਰਿਆ ਪਾਣੀ

Bhakra Dam

ਚੰਡੀਗੜ੍ਹ, 15 ਅਗਸਤ, 2023: ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਭਾਖੜਾ ਡੈਮ (Bhakra Dam) ਦੇ ਫਲੱਡ ਗੇਟ ਖੁੱਲ੍ਹਣ ਨਾਲ ਰੋਪੜ ਦੇ ਪਿੰਡਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਰੋਪੜ ਦੇ ਪਿੰਡ ਸ਼ਾਹਪੁਰ ਬੇਲਾ ਦੇ ਲੋਕ ਚਾਰੋਂ ਪਾਸਿਓਂ ਪਾਣੀ ਵਿੱਚ ਘਿਰੇ ਹੋਏ ਹਨ। ਪਿੰਡ ਵਾਸੀਆਂ ਨੇ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਨਾ ਤਾਂ ਪਾਣੀ ਛੱਡਣ ਬਾਰੇ ਸੂਚਿਤ ਕੀਤਾ ਗਿਆ |

ਦੂਜੇ ਪਾਸੇ ਬਿਆਸ ਦਰਿਆ ‘ਤੇ ਪੌਂਗ ਡੈਮ ਦਾ ਫਲੱਡ ਗੇਟ ਖੋਲ੍ਹਣ ਨਾਲ ਦਰਿਆ ਦੇ ਪਾਣੀ ਦਾ ਪੱਧਰ ਵਧ ਗਿਆ, ਜਿਸ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੱਕਮੀਰਪੁਰ ਨੇੜੇ ਧੁੱਸੀ ਬੰਨ੍ਹ ‘ਚ ਪਾੜ ਪੈਣ ਦੀ ਖ਼ਬਰ ਹੈ | ਇਸ ਕਾਰਨ ਆਸ-ਪਾਸ ਦੇ ਪਿੰਡਾਂ ਦੇ ਡੁੱਬਣ ਦਾ ਖਤਰਾ ਬਣਿਆ ਹੋਇਆ ਹੈ ।

ਪ੍ਰਾਪਤ ਜਾਣਕਾਰੀ ਦੌਰਾਨ ਬੀਤੀ ਸ਼ਾਮ ਤੱਕ ਭਾਖੜਾ ਦਾ ਪਾਣੀ ਦਾ ਪੱਧਰ 1678 ਫੁੱਟ ਤੱਕ ਪਹੁੰਚ ਗਿਆ ਸੀ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 2 ਫੁੱਟ ਹੇਠਾਂ ਸੀ। ਸਥਿਤੀ ਦੇ ਮੱਦੇਨਜ਼ਰ ਹੁਣ ਭਾਖੜਾ ਡੈਮ (Bhakra Dam) ਦੇ ਫਲੱਡ ਗੇਟਾਂ ਨੂੰ ਕਈ ਫੁੱਟ ਉੱਚਾ ਕਰ ਦਿੱਤਾ ਗਿਆ ਹੈ। ਇਹ ਗੇਟ ਕਿੰਨੇ ਉੱਚੇ ਕੀਤੇ ਗਏ ਹਨ, ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ 1988 ਵਿੱਚ ਇਹ ਗੇਟ 4 ਫੁੱਟ ਤੱਕ ਖੋਲ੍ਹੇ ਗਏ ਸਨ। ਹਲਾਲ ਨੂੰ ਦੇਖਦਿਆਂ ਪੁਲਿਸ ਬਲ ਅਤੇ ਐਨ.ਡੀ.ਆਰ. ਐੱਫ ਦੀ ਟੀਮਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।

Exit mobile version