ਅੰਮ੍ਰਿਤਸਰ 10 ਜਨਵਰੀ 2022: ਪੰਜਾਬ ਵਿੱਚ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਚੋਣ ਜ਼ਾਬਤਾ ਲੱਗ ਗਿਆ ਹੈ | ਜਿਸ ਤੋਂ ਬਾਅਦ ਡੀਸੀਪੀ ਲਾਅ ਐਂਡ ਆਰਡਰ ਅਤੇ ਪੁਲਸ ਅਧਿਕਾਰੀਆਂ ਵੱਲੋਂ ਅੰਮ੍ਰਿਤਸਰ ਹਾਲ ਗੇਟ (Amritsar Hall Gate) ਦੇ ਅੰਦਰਲੇ ਇਲਾਕੇ ਵਿੱਚ ਇੱਕ ਫ਼ਲੈਗ ਮਾਰਚ (Flag March) ਕੱਢਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਲਾਅ ਐਂਡ ਆਰਡਰ ਨੇ ਦੱਸਿਆ ਕਿ ਇਹ ਫ਼ਲੈਗ ਮਾਰਚ (Flag March) ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਕੱਢਿਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਕੁਝ ਪੰਜਾਬ ਪੁਲਸ (Punjab Police) ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਹੋਈ ਹੈ ਅਤੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਜਗ੍ਹਾ-ਜਗ੍ਹਾ ਤੇ ਨਾਕੇਬੰਦੀ ਵੀ ਚੱਲ ਰਹੀ ਹੈ। ਉਨ੍ਹਾਂ ਨਾਕਿਆਂ ਨੂੰ ਚੈੱਕ ਕਰਨ ਲਈ ਇਹ ਫ਼ਲੈਗ ਮਾਰਚ ਕੱਢਿਆ ਜਾ ਰਿਹਾ ਹੈ।ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਵਿੱਚ ਚਨਾਬ ਦਾ ਮਾਹੌਲ ਹੈ ਤੇ ਪੰਜਾਬ ਵਿੱਚ ਸਮੇਂ ਚੋਣ ਜ਼ਾਬਤਾ ਲੱਗ ਚੁੱਕਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਪੰਜਾਬ ਪੁਲਸ ਦਾ ਸਾਥ ਦੇਣ
ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਸ (Punjab Police) ਵੱਲੋਂ ਵੱਖ ਵੱਖ ਸਮੇਂ ਦੌਰਾਨ ਨਾਕੇਬੰਦੀ ਫਲੈਗ ਮਾਰਚ ਅਤੇ ਸਰਚ ਅਪਰੇਸ਼ਨ ਵੀ ਚਲਾਏ ਜਾਣਗੇ ਉਨ੍ਹਾਂ ਦੱਸਿਆ ਕਿ ਇਕ ਵਾਰ ਫਿਰ ਤੋਂ ਪੰਜਾਬ ਅਤੇ ਅੰਮ੍ਰਿਤਸਰ ਵਿੱਚ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ ਅਤੇ ਪਹਿਲਾਂ ਕੋਰੋਨਾ ਲੌਕਡਾਊਨ ਦੌਰਾਨ ਪੁਲਿਸ ਵੱਲੋਂ ਬਹੁਤ ਸਖ਼ਤੀ ਨਾਲ ਨਾਕਾਬੰਦੀ ਕੀਤੀ ਗਈ ਸੀ, ਜੇਕਰ ਇਸ ਵਾਰ ਵੀ ਕੋਰੋਨਾ ਦੇ ਕੇਸ ਜ਼ਿਆਦਾ ਵਧਦੇ ਨੇ ਤਾਂ ਪੁਲਿਸ ਵੱਲੋਂ ਫਿਰ ਸਖ਼ਤੀ ਵਿਖਾਈ ਜਾਵੇਗੀ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਚਿਹਰਿਆਂ ਤੇ ਮਾਸਕ ਦੀ ਵਰਤੋਂ ਜ਼ਰੂਰ ਕਰਨ