July 5, 2024 2:00 am
Ghanour

ਪਟਿਆਲਾ ਦੇ ਘਨੌਰ ਵਿਖੇ ਅਰਧ ਸੈਨਿਕ ਬਲਾਂ ਵਲੋਂ ਕੱਢਿਆ ਫਲੈਗ ਮਾਰਚ

ਪਟਿਆਲਾ 20 ਜਨਵਰੀ 2022: ਪਟਿਆਲਾ ਦੇ ਹਲਕਾ ਘਨੌਰ (Ghanour) ਵਿਖੇ ਅਰਧ ਸੈਨਿਕ ਬਲਾਂ ਅਤੇ ਪੰਜਾਬ ਪੁਲਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ | ਅਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੰਜਾਬ ਪੁਲਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ | ਇਨ੍ਹਾਂ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਪੁਲਸ ਵੱਲੋਂ ਜਿੱਥੇ ਸਰਹੱਦੀ ਇਲਾਕਿਆਂ ‘ਚ ਸਖ਼ਤ ਨਾਕਾਬੰਦੀ ਕੀਤੀ ਹੋਈ ਹੈ| ਉੱਥੇ ਹੀ ਹੁਣ ਪੁਲਸ ਵੱਲੋਂ ਪਿੰਡਾਂ ‘ਚ ਵੀ ਸ਼ਾਂਤੀ ਬਣਾਏ ਰੱਖਣ ਦੇ ਮਕਸਦ ਨਾਲ ਫਲੈਗ ਮਾਰਚ ਕੱਢੇ ਜਾ ਰਹੇ ਹਨ |

ਇਸ ਦੇ ਚੱਲਦਿਆਂ ਸਬ-ਡਵੀਜਨ ਘਨੌਰ ਡੀਐੱਸਪੀ ਜਸਵਿੰਦਰ ਸਿੰਘ ਟਿਵਾਣਾ ਅਤੇ ਐਕਸਾਈਜ਼ ਕਮਿਸ਼ਨਰ ਇੰਦਰਜੀਤ ਸਿੰਘ ਦੀ ਅਗਵਾਈ ‘ਚ ਹਲਕਾ ਘਨੌਰ (Ghanour) ਦੇ ਵੱਖ ਵੱਖ ਪਿੰਡਾਂ ‘ਚ ਅਰਧ ਸੈਨਿਕ ਪੁਲਸ ਅਤੇ ਪੰਜਾਬ ਪੁਲਸ ਦੇ ਜਵਾਨਾਂ ਨਾਲ ਫ਼ਲੈਗ ਮਾਰਚ ਕੱਢਿਆ। ਇਸ ਫਲੈਗ ਮਾਰਚ ‘ਚ ਐਸ ਐਚ ਓ ਘਨੋਰ ਗੁਰਮੀਤ ਸਿੰਘ, ਐਸ ਐਚ ਓ ਸੰਭੂ ਸਬ ਇੰਸਪੈਕਟਰ ਦਰਸ਼ਨ ਸਿੰਘ ਅਤੇ ਐਸਐਚਓ ਗੰਢਿਆ ਖੇੜੀ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਆਪਣੇ ਸਾਰੇ ਪੁਲਸ ਬਲ ਨਾਲ ਮੌਜੂਦ ਸਨ। ਫਲੈਗ ਮਾਰਚ ਵਿਚ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਨਾਲ ਪੰਜਾਬ ਪੁਲਸ ਦੇ ਜਵਾਨ ਵੀ ਮੌਜੂਦ ਸਨ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਨੇ ਗੈਰ ਸਮਾਜਿਕ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਬ ਡਵੀਜ਼ਨ ਵਿੱਚ ਕਿਸੇ ਨੂੰ ਵੀ ਕਿਸੇ ਕਿਸਮ ਦਾ ਗ਼ੈਰ-ਕਨੂੰਨੀ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਸਬਡਵੀਜ਼ਨ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਆਪਣੇ ਵੋਟ ਅਧਿਕਾਰ ਦੀ ਬਿਨਾ ਕਿਸੇ ਡਰ ਅਤੇ ਭੈ ਤੋਂ ਵਰਤੋਂ ਕਰਨ |