SpiceJet

ਸਪਾਈਸਜੈੱਟ ‘ਤੇ ਹੋਏ ਸਾਈਬਰ ਹਮਲੇ ਦੀ ਸਮੱਸਿਆ ਦਾ ਕੀਤਾ ਹੱਲ, ਉਡਾਣਾਂ ਆਮ ਵਾਂਗ ਸ਼ੁਰੂ

ਚੰਡੀਗੜ੍ਹ 25 ਮਈ 2022: ਸਪਾਈਸਜੈੱਟ (SpiceJet) ਦੀਆਂ ਕਈ ਉਡਾਣਾਂ ਬੁੱਧਵਾਰ ਨੂੰ ਰੱਦ ਕਰ ਦਿੱਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਸਪਾਈਸਜੈੱਟ ਏਅਰਲਾਈਨ ਕੰਪਨੀ ਨੂੰ ਬੀਤੀ ਰਾਤ ਰੈਨਸਮਵੇਅਰ ਹਮਲੇ (ਸਾਈਬਰ ਹਮਲੇ) ਦਾ ਸ਼ਿਕਾਰ ਹੋ ਗਈ | ਸਪਾਈਸਜੈੱਟ ਨੇ ਇਸ ਸੰਬੰਧੀ ਜਾਣਕਾਰੀ ਟਵੀਟ ਰਹੀ ਦਿੱਤੀ | ਇਸ ਸਾਈਬਰ ਹਮਲੇ ਕਾਰਨ ਬਜਟ ਕੈਰੀਅਰ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸਦੇ ਨਾਲ ਹੀ ਕੰਪਨੀ ਦਾ ਕਹਿਣਾ ਹੈ ਕਿ ਹੁਣ ਫਲਾਈਟ ਸੰਚਾਲਨ ਆਮ ਵਾਂਗ ਹੋ ਗਿਆ ਹੈ ਅਤੇ ਖਰਾਬੀ ਨੂੰ ਠੀਕ ਕਰ ਲਿਆ ਗਿਆ ਹੈ। ਏਅਰਲਾਈਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਜਿਕਰਯੋਗ ਹੈ ਕਿ ਸਪਾਈਸਜੈੱਟ (SpiceJet) ਨੇ ਸਵੇਰੇ 8.30 ਵਜੇ ਟਵੀਟ ਕਰਕੇ ਜਾਣਕਾਰੀ ਦਿੱਤੀ, ‘ਮੰਗਲਵਾਰ ਰਾਤ ਨੂੰ ਸਪਾਈਸਜੈੱਟ ਦੇ ਕੁਝ ਸਿਸਟਮਾਂ ‘ਤੇ ਰੈਨਸਮਵੇਅਰ ਅਟੈਕ ਹੋਇਆ ਹੈ, ਜਿਸ ਕਾਰਨ ਸਵੇਰ ਦੀ ਉਡਾਣ ‘ਚ ਦੇਰੀ ਹੋਈ ਹੈ। ਸਾਡੀ IT ਟੀਮ ਨੇ ਸਮੱਸਿਆ ਨੂੰ ਪਛਾਣ ਲਿਆ ਹੈ ਅਤੇ ਹੁਣ ਉਡਾਣਾਂ ਆਮ ਵਾਂਗ ਸ਼ੁਰੂ ਕਰ ਦਿੱਤੀਆਂ ਹਨ |

ਤੁਹਾਨੂੰ ਦੱਸ ਦਈਏ ਕਿ ਸਪਾਈਸਜੈੱਟ ਏਅਰਲਾਈਨ ਕੋਲ 91 ਜਹਾਜ਼ ਹਨ, ਜਿਨ੍ਹਾਂ ਵਿੱਚੋਂ 13 ਮੈਕਸ ਜਹਾਜ਼ ਹਨ ਅਤੇ 46 ਬੋਇੰਗ 737 ਦੇ ਪੁਰਾਣੇ ਸੰਸਕਰਣ ਹਨ। ਹਾਲ ਹੀ ਵਿੱਚ, ਸਪਾਈਸਜੈੱਟ ਦੇ ਸੀਐਮਡੀ ਅਜੇ ਸਿੰਘ ਨੇ ਇੱਕ ਈਮੇਲ ਵਿੱਚ ਆਪਣੇ ਕਰਮਚਾਰੀਆਂ ਨੂੰ ਕਿਹਾ ਸੀ ਕਿ ਜਲਦੀ ਹੀ ਜਹਾਜ਼ ਵਿੱਚ ਆਨਬੋਰਡ ਬਰਾਡਬੈਂਡ ਇੰਟਰਨੈਟ ਸੇਵਾ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ ।

Scroll to Top