Site icon TheUnmute.com

ਪੰਜਾਬ ਦੇ 5 ਰਾਜ ਸਭਾ ਮੈਂਬਰ 9 ਅਪ੍ਰੈਲ ਨੂੰ ਸੰਵਿਧਾਨਕ ਤੌਰ ’ਤੇ ਹੋਣਗੇ ਸੇਵਾਮੁਕਤ

Rajya Sabha

ਚੰਡੀਗੜ੍ਹ 06 ਅਪ੍ਰੈਲ 2022: ਪੰਜਾਬ ਦੀ ਵਿਧਾਨ ਸਭਾ ਚੋਣਾਂ 2022 ’ਚ ਆਮ ਆਦਮੀ ਪਾਰਟੀ ਨੇ 92 ਵਿਧਾਨ ਸਭਾ ਮੈਂਬਰ ਲੈ ਕੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਈ |ਇਸ ਦੌਰਾਨ ਆਮ ਆਦਮੀ ਪਾਰਟੀ ਨੇ 5 ਮੈਂਬਰ ਰਾਜ ਸਭਾ (Rajya Sabha) ਲਈ ਨਾਮਜ਼ਦ ਕੀਤੇ ਹਨ । ‘ਆਪ’ ਨੇ ਰਾਜ ਸਭਾ ਲਈ ਹਰਭਜਨ ਸਿੰਘ, ਸੰਦੀਪ ਪਾਠਕ, ਅਸ਼ੋਕ ਮਿੱਤਲ, ਰਾਘਵ ਚੱਢਾ, ਸੰਜੀਵ ਅਰੋੜਾ ਨੂੰ ਨਾਮਜ਼ਦ ਕੀਤਾ ਹੈ। ਜਿਕਰਯੋਗ ਹੈ ਕਿ 9 ਅਪ੍ਰੈਲ ਨੂੰ ਰਾਜ ਸਭਾ ਮੈਂਬਰ ਸੰਵਿਧਾਨਕ ਤੌਰ ’ਤੇ ਸੇਵਾਮੁਕਤ ਹੋ ਜਾਣਗੇ, ਜਿਨ੍ਹਾਂ ਦੀ ਥਾਂ ਨਾਮਜਦ ਕੀਤੇ ਮੈਂਬਰ ਲੈਣਗੇ ।

ਜਿਕਰਯੋਗ ਹੈ ਕਿ ਸੇਵਾ ਮੁਕਤ 5 ਰਾਜ ਸਭਾ ਮੈਂਬਰਾਂ ਵਿਚ ਸੁਖਦੇਵ ਸਿੰਘ ਢੀਂਡਸਾ, ਸ਼ਮਸ਼ੇਰ ਸਿੰਘ ਦੂਲੋਂ, ਪ੍ਰਤਾਪ ਸਿੰਘ ਬਾਜਵਾ, ਨਰੇਸ਼ ਗੁਜਰਾਲ, ਸ਼ਵੇਤ ਮਲਿਕ ਆਦਿ ਸ਼ਾਮਲ ਹਨ। ਜਦਕਿ ਪੰਜਾਬ ਦੇ ਦੋ ਹੋਰ ਐੱਮ. ਪੀ. ਰਾਜ ਸਭਾ ਤੋਂ ਬਲਵਿੰਦਰ ਸਿੰਘ ਭੂੰਦੜ ਤੇ ਅੰਬਿਕਾ ਸੋਨੀ ਦੀ ਟਰਮ ਜੂਨ ’ਚ ਸਮਾਪਤ ਹੋਣ ਵਾਲੀ ਹੈ। ਉਨ੍ਹਾਂ ਦੀ ਜਗ੍ਹਾ ਵੀ ‘ਆਪ’ ਰਾਜ ਸਭਾ ਉਮੀਦਵਾਰ ਬਣਾ ਕੇ ਰਾਜ ਸਭਾ ’ਚ 7 ਮੈਂਬਰ ਭੇਜਣ ‘ਚ ਸਫਲ ਹੋ ਸਕਦੀ ਹੈ।

Exit mobile version