Site icon TheUnmute.com

Cricket: ਬਿਨ੍ਹਾਂ ਦਰਸ਼ਕਾਂ ਤੋਂ ਖੇਡਿਆ ਜਾਵੇਗਾ ਭਾਰਤ-ਦੱਖਣੀ ਅਫਰੀਕਾ ਦਾ ਪਹਿਲਾ ਟੈਸਟ ਮੈਚ

India and South Africa test match

ਚੰਡੀਗੜ੍ਹ 20 ਦਸੰਬਰ 2021: (India) ਭਾਰਤ ਅਤੇ ਦੱਖਣੀ ਅਫਰੀਕਾ (South Africa) ਵਿਚਾਲੇ 26 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਪਹਿਲਾ ਟੈਸਟ ਮੈਚ (test match)  ਬਿਨਾਂ ਦਰਸ਼ਕਾਂ ਦੇ ਖੇਡਿਆ ਜਾਵੇਗਾ ਕਿਉਂਕਿ ਮੇਜ਼ਬਾਨ ਕ੍ਰਿਕਟ ਬੋਰਡ ਕੋਰੋਨਾ (corona) ਵਾਇਰਸ ਦੇ ਓਮੀਕਰੋਨ ਰੂਪ ਦੇ ਫੈਲਣ ਕਾਰਨ ਟਿਕਟਾਂ ਨਹੀਂ ਵੇਚ ਰਿਹਾ ਹੈ।
ਅਫਰੀਕੀ ਭਾਸ਼ਾ ਦੇ ਹਫਤਾਵਾਰੀ ਅਖਬਾਰ ਦੇ ਹਵਾਲੇ ਨਾਲ ਇਕ ਵੈੱਬਸਾਈਟ ਨੇ ਕਿਹਾ ਕਿ ਕੋਰੋਨਾ ਪਾਬੰਦੀਆਂ ਕਾਰਨ ਸਰਕਾਰ ਨੇ ਸਿਰਫ 2000 ਪ੍ਰਸ਼ੰਸਕਾਂ ਨੂੰ ਇਜਾਜ਼ਤ ਦਿੱਤੀ ਹੈ, ਜਿਸ ਕਾਰਨ ਸਟੇਡੀਅਮ ਵਿਚ ਸਿਰਫ ਕੁੱਝ ਲੋਕ ਹੀ ਮੈਚ ਦੇਖ ਸਕਣਗੇ। ਹੁਣ ਤੱਕ ਇੱਥੇ 3 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਦੀਆਂ ਟਿਕਟਾਂ ਵੀ ਨਹੀਂ ਵਿਕ ਰਹੀਆਂ ਹਨ।

ਸਟੇਡੀਅਮ ਦੇ ਟਵਿੱਟਰ ਅਕਾਊਂਟ ‘ਤੇ ਕਿਹਾ ਗਿਆ, ‘ਭਾਰਤ ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਦੂਜੇ ਟੈਸਟ ਲਈ ਟਿਕਟਾਂ ਦੀ ਵਿਕਰੀ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਦਰਸ਼ਕਾਂ ਨੂੰ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਸਮਾਂ ਆਉਣ ‘ਤੇ ਐਲਾਨ ਕੀਤਾ ਜਾਵੇਗਾ।

ਦੱਖਣੀ ਅਫਰੀਕਾ (South Africa) ਵਿੱਚ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਸੰਕਰਮਣ ਦੇ ਮਾਮਲੇ ਵੱਧ ਰਹੇ ਹਨ। ਇਸ ਕਾਰਨ ਘਰੇਲੂ ਟੂਰਨਾਮੈਂਟ ਚਾਰ ਰੋਜ਼ਾ ਫਰੈਂਚਾਇਜ਼ੀ ਸੀਰੀਜ਼ ਦੇ ਬਾਕੀ ਮੈਚ ਮੁਲਤਵੀ ਕਰ ਦਿੱਤੇ ਗਏ। ਭਾਰਤੀ ਟੀਮ 16 ਦਸੰਬਰ ਨੂੰ ਇੱਥੇ ਪਹੁੰਚਣ ਤੋਂ ਬਾਅਦ ਉਸ ਰਿਜ਼ੋਰਟ ਵਿੱਚ ਰੁਕੀ ਹੋਈ ਹੈ ਜੋ ਉਨ੍ਹਾਂ ਲਈ ਪੂਰੀ ਤਰ੍ਹਾਂ ਬੁੱਕ ਹੈ। ਤੀਜਾ ਟੈਸਟ 11 ਜਨਵਰੀ ਤੋਂ ਕੇਪਟਾਊਨ ‘ਚ ਖੇਡਿਆ ਜਾਵੇਗਾ।

Exit mobile version