TheUnmute.com

S-400 Missile: ਭਾਰਤ ਪਹੁੰਚੀ ਰੂਸੀ ਮਿਜ਼ਾਈਲ ਸਿਸਟਮ (S-400) ਦੀ ਪਹਿਲੀ ਖੇਪ, ਉੱਤਰ-ਪੱਛਮੀ ਸਰਹੱਦਾਂ ਤੇ ਹੋਵੇਗੀ ਤੈਨਾਤ

ਚੰਡੀਗੜ੍ਹ 21 ਦਸੰਬਰ 2021: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨੇ ਹਾਲ ਹੀ ‘ਚ ਭਾਰਤ ਦਾ ਦੌਰਾ ਕੀਤਾ ਸੀ| ਰੂਸੀ ਮਿਜ਼ਾਈਲ ਸਿਸਟਮ (S-400) ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ। ਇਸ ਦੀ ਦੂਜੀ ਖੇਪ ਵੀ ਅਗਲੇ ਸਾਲ ਭਾਰਤ ਆ ਸਕਦੀ ਹੈ। ਰੱਖਿਆ ਮਾਹਿਰਾਂ ਦਾ ਅਨੁਮਾਨ ਹੈ ਕਿ ਮਿਜ਼ਾਈਲ (missile) ਪ੍ਰਣਾਲੀ ਨੂੰ ਪੱਛਮੀ ਸਰਹੱਦ ਨੇੜੇ ਤਾਇਨਾਤ ਕੀਤਾ ਜਾਵੇਗਾ ਜਿੱਥੋਂ ਇਹ ਪਾਕਿਸਤਾਨ ਅਤੇ ਚੀਨ ਨਾਲ ਲੱਗਦੀਆਂ ਪੱਛਮੀ ਅਤੇ ਉੱਤਰੀ ਸਰਹੱਦਾਂ ਤੋਂ ਖਤਰਿਆਂ ਨਾਲ ਨਜਿੱਠ ਸਕਦਾ ਹੈ। ਰੂਸ ਅਤੇ ਭਾਰਤ ਨੇ ਅਕਤੂਬਰ 2018 ਵਿੱਚ S-400 ਦੀ ਸਪਲਾਈ ਲਈ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਸੋਮਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਅਸੀਂ ਇਸ ਦੌਰਾਨ ਗੱਲਬਾਤ ਨੂੰ ਅੱਗੇ ਵਧਾਉਣ ਬਾਰੇ ਚਰਚਾ ਕੀਤੀ। ਅਸੀਂ ਖਾਦਾਂ ਦੀ ਸਪਲਾਈ ਸਮੇਤ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ ਲਈ ਸਹਿਮਤ ਹੋਏ ਹਾਂ।

ਮਿਜ਼ਾਈਲ S-400 ਦੀਆਂ ਵਿਸ਼ੇਸ਼ਤਾਵਾਂ

ਇਹ ਮਿਜ਼ਾਈਲ (missile) ਜ਼ਮੀਨ ਤੋਂ ਹਵਾ ਵਿੱਚ ਮਾਰ ਕਰਦੀ ਹੈ, ਜੋ ਭਾਰਤ ਦੀ ਫਾਇਰਪਾਵਰ ਨੂੰ ਮਜ਼ਬੂਤ ​​ਕਰੇਗੀ।
S-400 ਵਿੱਚ ਸੁਪਰਸੋਨਿਕ ਅਤੇ ਹਾਈਪਰਸੋਨਿਕ ਮਿਜ਼ਾਈਲਾਂ  (hypersonic missiles) ਹਨ, ਜੋ ਟੀਚਿਆਂ ਨੂੰ ਮਾਰਨ ਵਿੱਚ ਮਾਹਰ ਹਨ।
ਐੱਸ-400 ਨੂੰ ਦੁਨੀਆ ਦੇ ਸਭ ਤੋਂ ਆਧੁਨਿਕ ਹਥਿਆਰਾਂ ‘ਚ ਗਿਣਿਆ ਜਾਂਦਾ ਹੈ।
ਇਹ ਦੁਸ਼ਮਣ ਦੇ ਲੜਾਕੂ ਜਹਾਜ਼ਾਂ, ਡਰੋਨਾਂ, ਮਿਜ਼ਾਈਲਾਂ ਅਤੇ ਇੱਥੋਂ ਤੱਕ ਕਿ ਲੁਕੇ ਹੋਏ ਹਵਾਈ ਜਹਾਜ਼ਾਂ ਨੂੰ ਵੀ ਨਸ਼ਟ ਕਰਨ ਦੇ ਸਮਰੱਥ ਹੈ।
ਇਸ ਦੀ ਮਦਦ ਨਾਲ ਰਾਡਾਰ ਦੁਆਰਾ ਨਾ ਫੜੇ ਜਾਣ ਵਾਲੇ ਜਹਾਜ਼ਾਂ ਨੂੰ ਵੀ ਮਾਰਿਆ ਜਾ ਸਕਦਾ ਹੈ।
ਐੱਸ-400 ਦਾ ਲਾਂਚਰ 3 ਸਕਿੰਟਾਂ ‘ਚ 2 ਮਿਜ਼ਾਈਲਾਂ ਦਾਗ ਸਕਦਾ ਹੈ।
ਇਸ ਤੋਂ ਛੱਡੀਆਂ ਗਈਆਂ ਮਿਜ਼ਾਈਲਾਂ 5 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਨਿਕਲਦੀਆਂ ਹਨ ਅਤੇ 35 ਕਿਲੋਮੀਟਰ ਦੀ ਉਚਾਈ ਤੱਕ ਮਾਰ ਕਰ ਸਕਦੀਆਂ ਹਨ।ਇਨ੍ਹਾਂ ਮਿਜ਼ਾਈਲ ਦੀ ਸਹਾਇਤਾ ਨਾਲ ਭਾਰਤ ਦੀਆਂ ਉੱਤਰੀ, ਉੱਤਰ-ਪੂਰਬੀ ਅਤੇ ਉੱਤਰ-ਪੱਛਮੀ ਸਰਹੱਦਾਂ ਦੀ ਰਾਖੀ ਕੀਤੀ ਜਾਵੇਗੀ।

Exit mobile version