Site icon TheUnmute.com

Rain Alert: ਚੰਡੀਗੜ੍ਹ ‘ਚ ਮਾਨਸੂਨ ਦੀ ਪਹਿਲੀ ਬਾਰਿਸ਼, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

Chandigarh

ਚੰਡੀਗੜ੍ਹ, 2 ਜੁਲਾਈ 2024: ਚੰਡੀਗੜ੍ਹ (Chandigarh) ‘ਚ ਮਾਨਸੂਨ ਦੀ ਪਹਿਲੀ ਬਾਰਿਸ਼ ਹੋਈ ਹੈ। ਚੰਡੀਗੜ੍ਹ ਸ਼ਹਿਰ ‘ਚ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ | ਜਿਕਰਯੋਗ ਹੈ ਕਿ ਚੰਡੀਗੜ੍ਹ ‘ਚ ਪਹਿਲਾਂ ਤੋਂ ਹੀ ਬੱਦਲਵਾਈ ਛਾਈ ਹੋਈ ਸੀ | ਮੌਸਮ ਵਿਭਾਗ ਨੇ ਚੰਡੀਗੜ੍ਹ ‘ਚ ਅੱਜ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਸੀ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ‘ਚ ਮਾਨਸੂਨ 2 ਦਿਨ ਦੀ ਦੇਰੀ ਨਾਲ ਪਹੁੰਚਿਆ ਹੈ, ਜਦਕਿ ਮਾਨਸੂਨ ਦੇ 29 ਅਤੇ 30 ਜੂਨ ਨੂੰ ਚੰਡੀਗੜ੍ਹ ਪਹੁੰਚਣ ਦੀ ਉਮੀਦ ਜਤਾਈ ਜਾ ਸੀ।

ਇਸ ਦੌਰਾਨ ਹੁਣ ਮੌਸਮ ਵਿਭਾਗ ਨੇ ਅੱਜ ਤੋਂ ਅਗਲੇ ਤਿੰਨ ਦਿਨਾਂ ਤੱਕ ਚੰਡੀਗੜ੍ਹ (Chandigarh) ‘ਚ ਮੀਂਹ ਅਤੇ ਤੇਜ਼ ਚੱਲਣ ਚੱਲਣ ਦੀ ਸੰਭਾਵਨਾ ਜਤਾਈ ਸੀ। ਮੌਸਮ ਵਿਭਾਗ ਮੁਤਾਬਕ ਅੱਜ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਰਹੇਗਾ।

 

Exit mobile version