ਭਾਰਤ

ਭਾਰਤ-ਸ਼੍ਰੀਲੰਕਾ ਵਿਚਾਲੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਸਮਾਪਤ, ਜਾਣੋ! ਭਾਰਤ ਦਾ ਸਕੋਰ

ਚੰਡੀਗੜ੍ਹ 04 ਮਾਰਚ 2022: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ ‘ਚ ਖੇਡਿਆ ਜਾ ਰਿਹਾ ਹੈ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਇਹ 100ਵਾਂ ਮੈਚ ਹੈ। ਪਹਿਲੇ ਦਿਨ ਦੀ ਖੇਡ ਸਮਾਪਤ ਹੋ ਚੁੱਕੀ ਹੈ। ਭਾਰਤ ਨੇ 85 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 357 ਦੌੜਾਂ ਬਣਾਈਆਂ।

ਪਹਿਲੇ ਟੈਸਟ ਮੈਚ ‘ਚ ਰਵੀਚੰਦਰਨ ਅਸ਼ਵਿਨ 10 ਅਤੇ ਰਵਿੰਦਰ ਜਡੇਜਾ 45 ਦੌੜਾਂ ਬਣਾ ਕੇ ਕਰੀਜ਼ ‘ਤੇ ਮੌਜੂਦ ਹਨ। ਭਾਰਤ ਲਈ ਪਹਿਲੇ ਦਿਨ ਰਿਸ਼ਭ ਪੰਤ ਨੇ ਸਭ ਤੋਂ ਵੱਧ 96 ਦੌੜਾਂ ਬਣਾਈਆਂ। ਜਦਕਿ ਹਨੁਮਾ ਵਿਹਾਰੀ ਨੇ 58 ਅਤੇ ਵਿਰਾਟ ਕੋਹਲੀ ਨੇ 45 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਲਸਿਥ ਇਮਬੁਲਡੇਨੀਆ ਨੇ ਦੋ ਵਿਕਟਾਂ ਲਈਆਂ। ਚਰਿਥ ਅਸਾਲੰਕਾ ਨੂੰ ਛੱਡ ਕੇ ਬਾਕੀ ਸਾਰੇ ਸ਼੍ਰੀਲੰਕਾ ਦੇ ਗੇਂਦਬਾਜ਼ਾਂ ਨੂੰ ਇਕ-ਇਕ ਵਿਕਟ ਮਿਲੀ।

Scroll to Top