ਚੰਡੀਗੜ੍ਹ , 24 ਜੂਨ 2022 : ਲੁਧਿਆਣਾ ਦੇ ਮਾਡਲ ਟਾਉਨ ਵਿੱਚ ਅੱਜ ਸਵੇਰੇ ਹੀ ਇੱਕ ਕੱਪੜਿਆਂ ਦੇ ਸ਼ੋਅ ਰੂਮ ਨੂੰ ਅੱਗ ਲੱਗ ਗਏ । ਜਿਸ ਤੋਂ ਬਾਅਦ ਸ਼ੋਅ ਰੂਮ ਦੇ ਵਿੱਚ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ।
ਜਾਣਕਾਰੀ ਅਨੁਸਾਰ ਸ਼ੋਅ ਰੂਮ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਦੀ ਸਮੱਸਿਆ ਦੱਸੀ ਜਾ ਰਹੀ ਸੀ, ਜਿਸ ਜੇ ਚਲਦਿਆ ਜਦੋਂ ਬਿਜਲੀ ਅਧਿਕਾਰੀ ਬਿਜਲੀ ਠੀਕ ਕਰਨ ਲਈ ਪਹੁੰਚੇ ਤਾਂ ਉੱਥੇ ਅੱਗ ਲੱਗ ਗਈ।
ਜਿਸ ਤੋਂ ਤੁਰੰਤ ਬਾਅਦ ਫਾਇਰ ਬਿਗ੍ਰੇਡ ਨੂੰ ਉੱਥੇ ਬੁਲਾਇਆਂ ਗਿਆ ਤੇ ਹੁਣ ਮਾਡਲ ਟਾਊਨ ਤੇ ਵਿੱਚ ਲੱਗੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈ। ਪਰ ਇੱਥੇ ਰਾਹਤ ਦੀ ਗੱਲ ਇਹ ਹੈ ਕੇ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।