ਚੰਡੀਗੜ੍ਹ 15 ਫਰਵਰੀ 2022: ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਕਸ਼ਮੀਰ ‘ਚ ਸਰਜੀਕਲ ਸਟ੍ਰਾਈਕ ‘ਤੇ ਸਵਾਲ ਹਰ ਪਾਸੇ ਘਿਰ ਗਏ ਹਨ | ਉਨ੍ਹਾਂ ਦੀ ਮੁਸਕਲਾਂ ਵਧਦੀ ਜਾ ਰਹੀਆਂ ਹਨ | ਤੁਹਾਨੂੰ ਦੱਸ ਦਈਏ ਕਿ ਪਾਕਿ ਮਕਬੂਜ਼ਾ ਕਸ਼ਮੀਰ ‘ਚ ਸਰਜੀਕਲ ਸਟ੍ਰਾਈਕ ‘ਤੇ ਸਵਾਲ ਚੁੱਕਣ ਲਈ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਆਸਾਮ ਪੁਲਸ ਦੇ ਸੂਤਰਾਂ ਨੇ ਕਿਹਾ ਕਿ ਭਾਜਪਾ ਸਮਰਥਕਾਂ ਦੀ ਸ਼ਿਕਾਇਤ ਤੋਂ ਬਾਅਦ ਉਸ ਦੇ ਖਿਲਾਫ ਭਾਰਤ ਵਿਰੋਧੀ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਕੇ ਚੰਦਰਸ਼ੇਖਰ ਰਾਓ ਨੇ ਸੋਮਵਾਰ ਨੂੰ ਕਿਹਾ ਸੀ ਕਿ ਭਾਜਪਾ ਸਰਕਾਰ ਨੂੰ ਸਰਜੀਕਲ ਸਟ੍ਰਾਈਕ ਦੇ ਸਬੂਤ ਪੇਸ਼ ਕਰਨੇ ਚਾਹੀਦੇ ਹਨ।
ਇਸ ਮਾਮਲੇ ਨੂੰ ਲੈ ਕੇ ਸੀਐਮ ਚੰਦਰਸ਼ੇਖਰ ਰਾਓ ਨੇ ਕਿਹਾ ਕਿ ਮੈਂ ਅੱਜ ਵੀ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗ ਰਿਹਾ ਹਾਂ। ਸਰਕਾਰ ਸਬੂਤ ਪੇਸ਼ ਕਰੇ। ਉਨ੍ਹਾਂ ਕਿਹਾ ਸੀ ਕਿ ਭਾਜਪਾ ਝੂਠਾ ਪ੍ਰਚਾਰ ਕਰਦੀ ਹੈ। ਉਸ ਨੇ ਅੱਗੇ ਕਿਹਾ ਸੀ ਕਿ ਫੌਜ ਸਰਹੱਦ ‘ਤੇ ਲੜ ਰਹੀ ਹੈ। ਜੇਕਰ ਕੋਈ ਮਰ ਰਿਹਾ ਹੈ ਤਾਂ ਉਹ ਫੌਜ ਦੇ ਸਿਪਾਹੀ ਹਨ। ਇਸ ਦਾ ਸਿਹਰਾ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ, ਪਰ ਭਾਜਪਾ ਸਰਜੀਕਲ ਸਟ੍ਰਾਈਕ ਦੀ ਸਿਆਸੀ ਵਰਤੋਂ ਕਰ ਰਹੀ ਹੈ।