Site icon TheUnmute.com

CM ਚੰਨੀ ਖਿਲਾਫ ‘ਭਈਏ ‘ਵਾਲੇ ਵਿਵਾਦਿਤ ਬਿਆਨ ਨੂੰ ਲੈ ਕੇ ਪਟਨਾ ‘ਚ FIR ਦਰਜ

CM ਚੰਨੀ

ਚੰਡੀਗੜ੍ਹ 17 ਫਰਵਰੀ 2022: ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਿੱਤੇ ‘ਭਈਏ ‘ਵਾਲੇ ਵਿਵਾਦਿਤ ਬਿਆਨ ਦੇ ਮਾਮਲੇ ‘ਚ ਸੀਐੱਮ ਚੰਨੀ ਦੀਆਂ ਮੁਸਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਹਨ| ਇਸਨੂੰ ਲੈ ਕੇ ਬਿਹਾਰ ‘ਚ ਭਾਜਪਾ ਦੇ ਯੂਵਾ ਮੋਰਚਾ ਦੇ ਮੀਤ ਪ੍ਰਧਾਨ ਮਨੀਸ਼ ਸਿੰਘ ਦੀ ਅਗਵਾਈ ‘ਚ ਦਰਜਨਾਂ ਭਾਜਪਾ ਵਰਕਰਾਂ ਨੇ ਪਟਨਾ ਦੇ ਕਦਮਕੂਆਨ ਥਾਣੇ ‘ਚ ਸੀਐੱਮ ਚੰਨੀ ਦੇ ਖ਼ਿਲਾਫ਼ FIR ਦਰਜ ਕਰਵਾਈ ਹੈ |ਉਨ੍ਹਾਂ ਨੇ ਮੰਗ ਕੀਤੀ ਹੈ ਕਿ ਸੀਐੱਮ ਚੰਨੀ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਆਪਣੇ ਬਿਆਨ ‘ਤੇ ਮਾਫ਼ੀ ਮੰਗਣ |

ਉਨ੍ਹਾਂ ਵਲੋਂ ਕਿਹਾ ਗਿਆ ਕਿ ਸੀਐੱਮ ਚੰਨੀ ਨੇ ਯੂਪੀ ਦੇ ਲੋਕਾਂ ਦਾ ਅਪਮਾਨ ਕੀਤਾ ਹੈ |ਉਨ੍ਹਾਂ ਨੇ ਕਿਹਾ ਕਿ ਇਸ ਦੇਸ਼ ਦੇ ਸੰਵਿਧਾਨ ‘ਚ ਸਾਰਿਆਂ ਨੂੰ ਕਿਤੇ ਵੀ ਰਹਿਣ , ਕਿਤੇ ਵੀ ਕਾਰੋਬਾਰ ਕਰਨ ਦਾ ਅਧਿਕਾਰ ਦਿੱਤਾ ਹੈ | ਸੀਐੱਮ ਚੰਨੀ ਨੇ ਇਹ ਬਿਆਨ ਪ੍ਰਿਅੰਕਾ ਗਾਂਧੀ ਦੀ ਮੌਜੂਦਗੀ ‘ਚ ਦਿੱਤਾ ਸੀ | ਉਨ੍ਹਾਂ ਕਿਹਾ ਕਿ ਅਸੀ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ |

Exit mobile version