FIR

ਕੇਜਰੀਵਾਲ ‘ਬਾਰੇ ਗਲਤ ਵੀਡੀਓ ਪੋਸਟ ਕਰਨ ਦੇ ਦੋਸ਼ ‘ਚ ਭਾਜਪਾ ਆਗੂ ਖਿਲਾਫ FIR ਦਰਜ਼

ਚੰਡੀਗੜ੍ਹ 08 ਅਪ੍ਰੈਲ 2022: ਪੰਜਾਬ ਪੁਲਿਸ ਵਲੋਂ ਦਿੱਲੀ ਭਾਜਪਾ ਦੇ ਇੱਕ ਆਗੂ ਨਵੀਨ ਜਿੰਦਲ (Naveen Jindal) ਖ਼ਿਲਾਫ਼ ਆਈਟੀ ਐਕਟ ਸਮੇਤ ਕਈ ਧਾਰਾਵਾਂ ਤਹਿਤ ਐਫਆਈਆਰ (FIR) ਦਰਜ ਕੀਤੀ ਗਈ ਹੈ। ਜਿਕਰਯੋਗ ਹੈ ਕਿ ਜਿੰਦਲ ‘ਤੇ ਟਵਿੱਟਰ ‘ਤੇ ਇਕ ਐਡਿਟ ਵੀਡੀਓ ਸ਼ੇਅਰ ਕਰਨ ਦਾ ਦੋਸ਼ ਹੈ। ਇਸ ਵੀਡੀਓ ‘ਚ ਕੇਜਰੀਵਾਲ ਦੇ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦਾ ਹਿੱਸਾ ਹੈ। ਜਿਸ ਰਾਹੀਂ ਜਿੰਦਲ ਦਾਅਵਾ ਕਰ ਰਹੇ ਹਨ ਕਿ ਕੇਜਰੀਵਾਲ ਪੰਜਾਬ ‘ਚ ਖੁਦ, ਮੁੱਖ ਮੰਤਰੀ ਅਤੇ ਮੰਤਰੀਆਂ ਦੇ ਰਿਸ਼ਵਤ ਲੈਣ ਦੀ ਗੱਲ ਕਬੂਲ ਕਰ ਰਹੇ ਹਨ।

ਇਸਦੇ ਨਾਲ ਹੀ ਕੇਸ ਦਰਜ ਹੋਣ ਤੋਂ ਬਾਅਦ ਨਵੀਨ ਜਿੰਦਲ ਨੇ ਲਿਖਿਆ ਕਿ ਆਖਰਕਾਰ ਉਸ ਦੀ ਸੱਚਾਈ ਸਾਹਮਣੇ ਆ ਗਈ ਹੈ। ਉਧਰ, ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਰ ਰਹੇ ਹਨ।ਕੇਸ ਦਰਜ ਕਰਨ ਤੋਂ ਬਾਅਦ ਨਵੀਨ ਜਿੰਦਲ ਨੇ ਕਿਹਾ ਕਿ ਇਹ ਝੂਠਾ ਕੇਸ ਹੈ। ਇਨ੍ਹਾਂ ਨੂੰ ਪੰਜਾਬ ਮਿਲਿਆ ਤਾਂ ਪੁਲਿਸ ਦੀ ਦੁਰਵਰਤੋਂ ਕਰ ਰਹੇ ਹਨ। ਜਿੰਦਲ ਨੇ ਕਿਹਾ ਕਿ ਉਹ ਅਜਿਹੇ ਮਾਮਲਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਹਰ ਰੋਜ਼ ਇਸੇ ਤਰਾਂ ਪੋਲ ਖੋਲ੍ਹਦੇ ਰਹਿਣਗੇ।

ਭਾਜਪਾ ਆਗੂ ਕਪਿਲ ਮਿਸ਼ਰਾ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਭਾਜਪਾ ਆਗੂ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕੀਤਾ ਹੈ। ਜੇਕਰ ਅਜਿਹੇ ਸਿਆਸੀ ਬਿਆਨਾਂ ‘ਤੇ ਐਫਆਈਆਰ (FIR) ਦਰਜ ਕੀਤੀ ਗਈ ਹੁੰਦੀ ਤਾਂ ਅਰਵਿੰਦ ਕੇਜਰੀਵਾਲ ਕਦੇ ਵੀ ਸਿਆਸਤ ‘ਚ ਨਹੀਂ ਆ ਸਕਦੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਰਵਿੰਦ ਕੇਜਰੀਵਾਲ ਦਾ ਤੋਤਾ ਬਣਾਉਣ ਦੀ ਸਾਜ਼ਿਸ਼ ਬਹੁਤੀ ਦੇਰ ਨਹੀਂ ਚੱਲੇਗੀ।

ਇਸ ਤੋਂ ਪਹਿਲਾਂ ਦਿੱਲੀ ਦੇ ਭਾਜਪਾ ਆਗੂਆਂ ਤੇਜਿੰਦਰਪਾਲ ਸਿੰਘ ਬੱਗਾ ਅਤੇ ਪ੍ਰੀਤੀ ਗਾਂਧੀ ਖ਼ਿਲਾਫ਼ ਸਾਈਬਰ ਕਰਾਈਮ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਤੇ ਵੀ ਅਰਵਿੰਦ ਕੇਜਰੀਵਾਲ ਖਿਲਾਫ ਗਲਤ ਪੋਸਟ ਕਰਨ ਦੇ ਦੋਸ਼ ਵੀ ਲਗਾਏ ਗਏ ਹਨ। ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਬੱਗਾ ਨੇ ਕਿਹਾ ਕਿ ਨਵੀਨ ਜਿੰਦਲ ਉਹੀ ਆਗੂ ਹਨ, ਜਿਨ੍ਹਾਂ ਨੇ ਕੇਜਰੀਵਾਲ ਦੀ 11 ਕਰੋੜ ਦੀ ਸਵਿਮਿੰਗ ਪੂਲ ਯੋਜਨਾ ਦਾ ਪਰਦਾਫਾਸ਼ ਕੀਤਾ ਸੀ

Scroll to Top