July 4, 2024 11:57 pm
ਖੇਲੋ ਇੰਡੀਆ ਯੂਥ ਗੇਮਜ਼

ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਭਰਾ, ਲੜਕੇ, ਭਤੀਜੇ ਸਮੇਤ 10 ਜਣਿਆਂ ‘ਤੇ ਵਿਰੁੱਧ ਪਰਚਾ ਦਰਜ

ਪਟਿਆਲਾ 19 ਦਸੰਬਰ 2022: ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਭਰਾ, ਲੜਕੇ ਸਾਬਕਾ ਪ੍ਰਬੰਧਕੀ ਡਾਇਰੈਕਟਰ ਪਾਵਰਕੌਮ ਗਗਨਦੀਪ ਸਿੰਘ , ਭਤੀਜੇ ਸਮੇਤ 10 ਜਣਿਆਂ ‘ਤੇ ਕੇਸ ਦਰਜ ਕੀਤਾ ਗਿਆ ਹੈ । ਨਾਜਾਇਜ਼ ਕਾਲੋਨੀਆਂ ਕੱਟਣ ਵਾਲਿਆਂ ਖਿਲਾਫ਼ ਆਖ਼ਿਰ ਪਟਿਆਲਾ ਡਿਵੈਲਪਮੈਂਟ ਅਥਾਰਟੀ ਨੇ ਵੱਡੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਕੱਲੇ ਥਾਣਾ ਸਦਰ ਅਧੀਨ ਆਉਂਦੇ ਖੇਤਰ ਵਿਚ ਨਾਜਾਇਜ਼ ਕਾਲੋਨੀਆਂ ਕੱਟਣ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੈ।

ਵਧੀਕ ਅਫ਼ਸਰ ਮੁੱਖ ਪ੍ਰਸ਼ਾਸਕ ਪੀ. ਡੀ. ਏ. ਪਟਿਆਲਾ ਸੰਜੀਵ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੇ ਅਮਰੀਕ ਸਿੰਘ, ਹਰਜੀਤ ਕੌਰ, ਗੁਰਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਸੰਤੋਖ ਸਿੰਘ ਵਾਸੀ ਨੇੜੇ ਪੰਜਾਬੀ ‘ਵਰਸਿਟੀ ਪਟਿਆਲਾ, ਰਾਜਿੰਦਰ ਸਿੰਘ ਸਿੰਘ, ਮਨਜੀਤ ਸਿੰਘ , ਕਮਲਦੀਪ ਸਿੰਘ, ਗਗਨਦੀਪ ਸਿੰਘ ਵਾਸੀ ਪਿੰਡ ਜਲਾਲਪੁਰ, ਸੁਖਦੇਵ ਸਿੰਘ ਵਾਸੀ ਸੰਤ ਹਜ਼ਾਰਾ ਸਿੰਘ ਵਾਸੀ ਸਨੌਰ ਦੇ ਖਿਲਾਫ਼ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਦੀ ਧਾਰਾ 36 (1) 36 (3) ਦੇ ਖਿਲਾਫ਼ ਕੇਸ ਦਰਜ ਕੀਤਾ ਹੈ।

ਇਨਾਂ ਵਿਚੋਂ ਗਗਨਦੀਪ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਲੜਕਾ ਹੈ ਜੋ ਕਿ ਪਾਵਰਕੌਮ ਦਾ ਪ੍ਰਬੰਧਕੀ ਡਾਇਰੈਕਟਰ ਵੀ ਰਿਹਾ। ਇਸਦੇ ਨਾਲ ਹੀ ਸਾਬਕਾ ਵਿਧਾਇਕ ਦਾ ਭਰਾ ਰਜਿੰਦਰ ਸਿੰਘ ਤੇ ਭਤੀਜਾ ਕਮਲਦੀਪ ਵੀ ਸ਼ਾਮਲ ਹੈ। ਸੰਜੀਵ ਕੁਮਾਰ ਦੀ ਸ਼ਿਕਾਇਤ ਅਨੁਸਾਰ ਪਿੰਡ ਜਲਾਲਪੁਰ ਅਤੇ ਨਸੀਰਪੁਰ ਵਿਖੇ ਪੁੱਡਾ ਦੀ ਮਨਜ਼ੂਰੀ ਬਿਨਾ ਉਕਤ ਵਿਅਕਤੀਆਂ ਨੇ ਅਣ- ਅਧਿਕਾਰਤ ਕਾਲੋਨੀ ਕੱਟ ਕੇ ਪਲਾਟਾਂ ਦੀ ਵੰਡ ਕੀਤੀ ਸੀ। ਇਨ੍ਹਾਂ ਨੇ ਨਾ ਤਾਂ ਰਜਿਸਟ੍ਰੇਸ਼ਨ ਕਰਵਾਈ ਅਤੇ ਨਾ ਹੀ ਲਾਇਸੈਂਸ ਲਿਆ। ਥਾਣਾ ਸਦਰ ਪਟਿਆਲਾ ਦੀ ਪੁਲਿਸ ਵਲੋਂ ਹੁਣ ਇਸ ਮਾਮਲੇ ਵਿਚ ਕੇਸ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।