Finland

ਫਿਨਲੈਂਡ ਨੇ ਦੇਸ਼ ‘ਚ ਰੂਸੀ ਸੈਲਾਨੀਆਂ ਦੇ ਦਾਖਲੇ ‘ਤੇ ਲਗਾਈ ਪਾਬੰਦੀ

ਚੰਡੀਗੜ੍ਹ 29 ਸਤੰਬਰ 2022: ਯੂਕਰੇਨ ਦੇ ਚਾਰ ਰੂਸੀ-ਨਿਯੰਤਰਿਤ ਖੇਤਰਾਂ ਨੂੰ ਰੂਸ ਨਾਲ ਜੋੜਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕ੍ਰੇਮਲਿਨ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਰੂਸ (Russia) ਦੇ ਕੰਟਰੋਲ ਵਾਲੇ ਇਲਾਕਿਆਂ ਨੂੰ ਰੂਸ ‘ਚ ਸ਼ਾਮਲ ਕੀਤਾ ਜਾਵੇਗਾ। ਇਸ ਦੌਰਾਨ ਫਿਨਲੈਂਡ (Finland) ਨੇ ਕਿਹਾ ਕਿ ਉਹ ਸ਼ੁੱਕਰਵਾਰ ਤੋਂ ਜ਼ਿਆਦਾਤਰ ਰੂਸੀ ਸੈਲਾਨੀਆਂ ਨੂੰ ਇਸ ਵਿੱਚ ਦਾਖਲ ਹੋਣ ਤੋਂ ਰੋਕ ਦੇਵੇਗਾ।

ਫਿਨਲੈਂਡ ਦੀ ਸਰਕਾਰ ਨੇ ਕਿਹਾ ਕਿ ਰੂਸੀ ਸੈਲਾਨੀਆਂ ‘ਤੇ ਪਾਬੰਦੀ ਵੀਰਵਾਰ ਅੱਧੀ ਰਾਤ ਤੋਂ ਲਾਗੂ ਹੋ ਜਾਵੇਗੀ। ਹੁਣ ਦੇਸ਼ ਵਿਚ ਰੂਸੀ ਸੈਲਾਨੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਕਿ ਉਹ ਰੂਸ ਨਾਲ ਲੱਗਦੀ ਆਪਣੀ ਸਰਹੱਦ ‘ਤੇ ਯਾਤਰੀਆਂ ਦੀ ਆਵਾਜਾਈ ਨੂੰ ਸੀਮਤ ਕਰੇਗੀ। ਟੂਰਿਸਟ ਵੀਜ਼ਾ ‘ਤੇ ਆਉਣ ਵਾਲੇ ਰੂਸੀ ਨਾਗਰਿਕਾਂ ‘ਤੇ ਪਾਬੰਦੀ ਹੋਵੇਗੀ। ਵਿਦੇਸ਼ ਮੰਤਰੀ ਪੇਕਾ ਹੈਵਿਸਟੋ ਨੇ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਰੂਸੀ ਸੈਲਾਨੀਆਂ ਨੂੰ ਫਿਨਲੈਂਡ ਜਾਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣਾ ਸੀ।

Scroll to Top