Bhagwant maan

ਮਾਨ ਦੀ ਸਰਕਾਰ ‘ਚ ਕਿਸ ਨੂੰ ਮਿਲਿਆ ਕਿਹੜਾ ਮੰਤਰਾਲਾ, ਜਾਣੋ ਸੂਚੀ

ਚੰਡੀਗੜ੍ਹ 21 ਮਾਰਚ 2022 : ਭਗਵੰਤ ਮਾਨ ਸਰਕਾਰ (Bhagwant Mann Government) ਵਿੱਚ ਮੰਤਰੀਆਂ ਨੂੰ ਵੱਖ-ਵੱਖ ਵਿਭਾਗ ਸੌਂਪੇ ਗਏ ਹਨ, ਜਿਨ੍ਹਾਂ ਵਿੱਚ ਹਰਭਜਨ ਸਿੰਘ ਈ.ਟੀ.ਓ. ਹਰਪਾਲ ਚੀਮਾ ਨੂੰ ਬਿਜਲੀ ਮੰਤਰੀ ਅਤੇ ਹਰਪਾਲ ਚੀਮਾ ਨੂੰ ਖਜ਼ਾਨਾ ਮੰਤਰੀ ਬਣਾਇਆ ਗਿਆ ਹੈ। ਇਸੇ ਤਰ੍ਹਾਂ ਮੀਤ ਹੇਅਰ ਨੂੰ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਸੀ.ਐਮ. ਭਗਵੰਤ ਮਾਨ (Bhagwant Mann) ਕੋਲ ਗ੍ਰਹਿ ਮੰਤਰਾਲਾ ਅਤੇ ਆਬਕਾਰੀ ਵਿਭਾਗ ਹੋਵੇਗਾ। ਬਲਜੀਤ ਕੌਰ ਨੂੰ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਣਾਇਆ ਗਿਆ ਹੈ।

ਹਰਜੋਤ ਬੈਂਸ ਨੂੰ ਕਾਨੂੰਨ ਅਤੇ ਸੈਰ ਸਪਾਟਾ ਵਿਭਾਗ ਅਤੇ ਵਿਜੇ ਸਿੰਗਲਾ ਨੂੰ ਸਿਹਤ ਮੰਤਰਾਲਾ ਦਿੱਤਾ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਬਣਾਇਆ ਗਿਆ ਹੈ। ਲਾਲ ਚੰਦ ਨੂੰ ਖੁਰਾਕ ਤੇ ਸਪਲਾਈ ਵਿਭਾਗ ਸੌਂਪਿਆ ਗਿਆ ਹੈ। ਲਾਲਜੀਤ ਸਿੰਘ ਭੁੱਲਰ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ ਹੈ। ਬ੍ਰਹਮ ਸ਼ੰਕਰ ਨੂੰ ਜਲ ਅਤੇ ਆਪਦਾ ਮੰਤਰਾਲਾ ਸੌਂਪਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਇਨ੍ਹਾਂ ਆਗੂਆਂ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਗਈ ਸੀ, ਪਰ ਇਨ੍ਹਾਂ ਮੰਤਰੀਆਂ ਨੂੰ ਵਿਭਾਗ ਨਹੀਂ ਦਿੱਤੇ ਗਏ ਸਨ, ਜਿਨ੍ਹਾਂ ਨੂੰ ਅੱਜ ਵੱਖ-ਵੱਖ ਵਿਭਾਗ ਦਿੱਤੇ ਗਏ ਹਨ।

Scroll to Top