July 7, 2024 9:39 am
last ranking of the year

Hockey Ranking:ਸਾਲ ਦੀ ਆਖਰੀ ਰੈਂਕਿੰਗ ‘ਚ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮ ਦਾ ਕੀ ਰਿਹਾ ਸਥਾਨ, ਜਾਣੋ ! ਪੂਰੀ ਖ਼ਬਰ

ਚੰਡੀਗੜ੍ਹ 24 ਦਸੰਬਰ 2021: ਟੋਕੀਓ ਓਲੰਪਿਕ (Tokyo Olympics) ਵਿੱਚ ਇਤਿਹਾਸਕ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ (men’s hockey team) ਤੀਜੇ ਸਥਾਨ ‘ਤੇ ਰਹੀ । ਮਹਿਲਾ ਹਾਕੀ ਟੀਮ (women’s hockey team) ਨੇ ਸਾਲ ਦਾ ਅੰਤ 9ਵੇਂ ਸਥਾਨ ‘ਤੇ ਕੀਤਾ । ਟੋਕੀਓ (Tokyo) ਵਿੱਚ 41 ਸਾਲਾਂ ਬਾਅਦ ਓਲੰਪਿਕ ਤਮਗਾ ਜਿੱਤਣ ਵਾਲੀ ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਨੇ ਬੰਗਲਾਦੇਸ਼ ਵਿੱਚ ਹਾਲ ਹੀ ਵਿੱਚ ਹੋਈ ਏਸ਼ੀਅਨ ਚੈਂਪੀਅਨਜ਼ ਟਰਾਫੀ (Asian (Champions Trophy in Bangladesh) ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਭਾਰਤ 2296.04 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ।

ਇਸ ਦੇ ਨਾਲ ਹੀ FIH ਪ੍ਰੋ ਲੀਗ ਅਤੇ ਓਲੰਪਿਕ ਚੈਂਪੀਅਨ ਬੈਲਜੀਅਮ ਨੇ ਆਸਟ੍ਰੇਲੀਆ ਤੋਂ ਚੋਟੀ ਦਾ ਸਥਾਨ ਗੁਆ ​​ਦਿੱਤਾ ਹੈ। ਰਾਣੀ ਰਾਮਪਾਲ ਦੀ ਕਪਤਾਨੀ ਵਾਲੀ ਮਹਿਲਾ ਹਾਕੀ ਟੀਮ 1810. 32 ਅੰਕਾਂ ਨਾਲ ਮਹਿਲਾ ਟੀਮਾਂ ਦੀ ਰੈਂਕਿੰਗ ਵਿੱਚ ਨੌਵੇਂ ਸਥਾਨ ‘ਤੇ ਹੈ। ਯੂਰੋ ਚੈਂਪੀਅਨਸ਼ਿਪ ਅਤੇ ਓਲੰਪਿਕ ਸੋਨ ਤਮਗਾ ਜਿੱਤਣ ਵਾਲੀ ਨੀਦਰਲੈਂਡ ਦੀ ਟੀਮ 3015.35 ਅੰਕਾਂ ਨਾਲ ਚੋਟੀ ‘ਤੇ ਹੈ। ਇੰਗਲੈਂਡ (2375.78) ਦੂਜੇ ਸਥਾਨ ‘ਤੇ 600 ਤੋਂ ਵੱਧ ਅੰਕ ਪਿੱਛੇ ਹੈ।