Site icon TheUnmute.com

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਥੋੜ੍ਹੀ ਦੇਰ ਬਾਅਦ ਪੇਸ਼ ਕਰਨਗੇ ਬਜਟ, ਪੰਜਾਬੀਆਂ ਨੂੰ ਮਿਲਣਗੇ ਨਵੇਂ ਤੋਹਫ਼ੇ !

Harpal Singh Cheema

ਚੰਡੀਗੜ੍ਹ,10 ਮਾਰਚ 2023: ਮਾਨ ਸਰਕਾਰ ਅੱਜ ਵਿਧਾਨ ਸਭਾ ਵਿੱਚ ਥੋੜ੍ਹੀਦੇਰ ਦੇਰ ਬਾਅਦ ਪਹਿਲਾ ਪੂਰਾ ਬਜਟ ਪੇਸ਼ ਕਰਨ ਜਾ ਰਹੀ ਹੈ। ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ (Harpal Singh Cheema) ਬਜਟ ਪੈਡ ਤੋਂ ਪੰਜਾਬ ਨੂੰ ਤੋਹਫਾ ਦੇਣ ਦੀ ਕੋਸ਼ਿਸ਼ ਕਰਨਗੇ। ਅੱਜ ਦੇ ਸੈਸ਼ਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਉਮੀਦ ਜਤਾਈ ਹੈ ਕਿ ਬਜਟ ਲੋਕ ਹਿੱਤ ਦਾ ਹੋਵੇਗਾ।

ਸਰਕਾਰ ਵੱਲੋਂ ਵਿਧਾਨ ਸਭਾ ਵਿੱਚ 2022-23 ਲਈ ਇੱਕ ਲੱਖ 55 ਹਜ਼ਾਰ 860 ਕਰੋੜ ਰੁਪਏ ਦੇ ਬਜਟ ਖਰਚੇ ਦਾ ਅਨੁਮਾਨ ਲਗਾਇਆ ਗਿਆ ਸੀ, ਜੋ ਕਿ ਸਾਲ 2021-22 ਦੇ ਮੁਕਾਬਲੇ 14% ਵੱਧ ਸੀ। ਪਰ ਇਸ ਵਾਰ ਮੰਤਰੀ ਚੀਮਾ ਵੀ ਚੋਣ ਪ੍ਰਚਾਰ ਸਮੇਂ ਅਨੁਮਾਨਿਤ ਬਜਟ ਖਰਚ ਅਤੇ ਦਿੱਤੀ ਗਈ ਗਰੰਟੀ ਨੂੰ ਪੂਰਾ ਕਰਨ ਦਾ ਅੰਦਾਜ਼ਾ ਲਗਾ ਰਹੇ ਹਨ।

ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਚੋਣ ਪ੍ਰਚਾਰ ਸਮੇਂ ਔਰਤਾਂ ਦੇ ਬੈਂਕ ਖਾਤਿਆਂ ਵਿੱਚ 1-1000 ਰੁਪਏ ਜਮ੍ਹਾਂ ਕਰਵਾਉਣ ਦੀ ਗਾਰੰਟੀ ਪਹਿਲੇ ਬਜਟ ਵਿੱਚ ਪੂਰੀ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਇਸ ਬਜਟ ਵਿੱਚ ਇਸ ਗਾਰੰਟੀ ਦੀ ਪੂਰਤੀ ਨੂੰ ਲੈ ਕੇ ਵੀ ਸ਼ੰਕੇ ਬਰਕਰਾਰ ਹਨ। ਇਸ ਦੇ ਨਾਲ ਹੀ ਓ.ਪੀ.ਐਸ ਸਕੀਮ ਨੂੰ ਲਾਗੂ ਕਰਨ ‘ਤੇ ਵੀ ਮੋਹਰ ਲੱਗਣੀ ਬਾਕੀ ਹੈ।

ਇਸ ਬਜਟ ਨਾਲ ਸੂਬਾ ਸਰਕਾਰ ਸਕੂਲ ਅਤੇ ਮੈਡੀਕਲ ਖੇਤਰ ਸਮੇਤ ਉਦਯੋਗਿਕ ਵਿਕਾਸ ਦੀ ਦਿਸ਼ਾ ਵਿੱਚ ਤੇਜ਼ੀ ਫੜ ਸਕਦੀ ਹੈ। ਪਿਛਲੇ ਬਜਟ ਸੈਸ਼ਨ ਦੇ ਐਲਾਨਾਂ ਅਤੇ ਜੀਐਸਟੀ ਕੁਲੈਕਸ਼ਨ ਵਿੱਚ ਵਾਧੇ ਦੇ ਨਾਲ-ਨਾਲ ਸਰਕਾਰੀ ਫੰਡ, ਖੇਡ ਨੀਤੀ ਅਤੇ ਆਧੁਨਿਕ ਖੇਤੀ ਦੇ ਰਿਜ਼ਰਵ ਫੰਡ ਵਿੱਚ ਜਮ੍ਹਾਂ ਰਾਸ਼ੀ ਬਾਰੇ ਵੀ ਕੁਝ ਅਹਿਮ ਐਲਾਨਾਂ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪਿਛਲੇ ਬਜਟ ਵਿੱਚ 1 ਜੁਲਾਈ 2022 ਤੋਂ ਹਰ ਘਰ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਨਾਲ ਹੀ, ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਜਟ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਅੱਜ ਦਾ ਦਿਨ ਇਤਿਹਾਸਕ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਕਿ ਅੱਜ ਦੇ ਦਿਨ ਹੀ ਸਾਲ 2022 ਵਿੱਚ ਚੋਣ ਨਤੀਜਿਆਂ ਦੇ ਰੂਪ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦਾ ਫਤਵਾ ਮਿਲਿਆ ਸੀ। ਅੱਗੇ ਲਿਖਿਆ ਕਿ ਅੱਜ ਸਾਡੀ ਸਰਕਾਰ ਆਪਣਾ ਪਹਿਲਾ ਪੂਰਾ ਬਜਟ ਪੇਸ਼ ਕਰਨ ਜਾ ਰਹੀ ਹੈ। ਸਾਨੂੰ ਉਮੀਦ ਹੈ ਕਿ ਇਹ ਬਜਟ ਲੋਕ ਹਿੱਤ ਦਾ ਹੋਵੇਗਾ ਅਤੇ ‘ਰੰਗਲੇ ਪੰਜਾਬ’ ਵੱਲ ਵਧ ਰਹੇ ਪੰਜਾਬ ਦੀ ਝਲਕ ਦੇਖਣ ਨੂੰ ਮਿਲੇਗੀ।

Exit mobile version