Site icon TheUnmute.com

ਫ਼ਿਲਮ ਨਿਰਮਾਤਾ ਕਜਰੀ ਬੱਬਰ ਤੇ ਪੀਟਰ ਬੈਂਸ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

Kajri Babbar

ਚੰਡੀਗੜ੍ਹ, 24 ਮਾਰਚ 2023: ਅੱਜ ਫ਼ਿਲਮ ਨਿਰਮਾਤਾ ਕਜਰੀ ਬੱਬਰ (Kajri Babbar) ਅਤੇ ਪੀਟਰ ਬੈਂਸ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ | ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੋਫ਼ੀਆ ਦਲੀਪ ਸਿੰਘ ਦੇ ਉੱਪਰ ਉਨ੍ਹਾਂ ਵੱਲੋਂ ਇੱਕ ਫ਼ਿਲਮ ਬਣਾਈ ਜਾ ਰਹੀ ਹੈ |

ਜਿਸਦੀ ਪੰਜ ਦਿਨ ਦੀ ਸ਼ੂਟਿੰਗ ਪੰਜਾਬ ਵਿੱਚ ਹੋਣ ਜਾ ਰਹੀ ਹੈ, ਗੱਲਬਾਤ ਕਰਦੇ ਹੋਏ ਉਨਾਂ ਨੇ ਦੱਸਿਆ ਕੀ ਇਸ ਫ਼ਿਲਮ ਦੀ ਰਿਸਰਚ ਦੇ ਵਾਸਤੇ ਪੀਟਰ ਬੈਂਸ ਵੱਲੋਂ ਪਿਛਲੇ 20 ਸਾਲਾਂ ਤੋਂ ਲਗਾਤਾਰ ਹੀ ਖੋਜ ਕੀਤੀ ਜਾ ਰਹੀ ਸੀ ਅਤੇ ਇਹ ਫਿਲਮ ਔਰਤਾਂ ਦੇ ਨਿਰਧਾਰਿਤ ਬਣਾਈ ਜਾ ਰਹੀ ਹੈ ਤੇ ਇਹ ਬਹੁਤ ਵਧੀਆ ਕਨਸੈਪਟ ਲੈ ਕੇ ਇਹ ਫਿਲਮ ਤਿਆਰ ਕੀਤੀ ਜਾ ਰਹੀ ਹੈ | ਜਿਸ ਦੇ ਲਈ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਰਮਾਤਮਾ ਦਾ ਓਟ-ਆਸਰਾ ਲੈਣ ਵਾਸਤੇ ਪਹੁੰਚੇ ਹਨ |

Exit mobile version