ਚੰਡੀਗੜ੍ਹ 23 ਜਨਵਰੀ 2022: ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫਾ (Mohammad Mustafa) ਦੇ ਵਿਵਾਦਿਤ ਬਿਆਨ ‘ਤੇ ਐਫ.ਆਈ.ਆਰ (FIR) ਦਰਜ ਕੀਤੀ ਗਈ ਹੈ|।ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪਤੀ ਨੇ ਇੱਕ ਇਕੱਠ ਦੌਰਾਨ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਕਾਰਨ ਇਸ ਸਲਾਹਕਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਕਾਰਨ ਮੁਹੰਮਦ ਮੁਸਤਫਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਐਫ.ਆਈ.ਆਰ (FIR) ਥਾਣਾ ਸਿਟੀ ਮਾਲੇਰਕੋਟਲਾ ਵਿਖੇ ਦਰਜ ਕਰ ਲਿਆ ਗਿਆ ਹੈ। ਮੁਹੰਮਦ ਮੁਸਤਫਾ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਹਨ।
ਦੱਸ ਦਈਏ ਕਿ ਇਸ ਵਿਵਾਦਤ ਮਾਮਲੇ ‘ਤੇ ਭਾਜਪਾ ਦੇ ਉਪ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਵੀ ਬੀਤੇ ਦਿਨ ਪੰਜਾਬ ਦੇ ਸੀ.ਈ.ਓ. ਮੁਹੰਮਦ ਮੁਸਤਫਾ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਲਈ। ਇਸ ਤੋਂ ਇਲਾਵਾ ਭਾਜਪਾ ਆਗੂ ਤਰੁਣ ਚੁੱਘ ਨੇ ਵੀ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।