Site icon TheUnmute.com

ਪਿੰਡ ਵਾਸੀਆਂ ਸਾਹਮਣੇ ਅਪਮਾਨ ਜਨਕ ਸ਼ਬਦਵਾਲੀ ਵਰਤਣ ਵਾਲੇ ਖ਼ਿਲਾਫ ਪਰਚਾ ਦਰਜ

ਅਪਮਾਨ ਜਨਕ ਸ਼ਬਦਵਾਲੀ

ਫਤਿਹਗੜ੍ਹ ਸਾਹਿਬ, 24 ਸਤੰਬਰ 2024: ਥਾਣਾ ਬਡਾਲੀ ਆਲਾ ਸਿੰਘ ਪੁਲਿਸ ਨੇ ਵਰਿੰਦਰ ਸਿੰਘ ਅਤੇ ਉਸਦੀ ਘਰਵਾਲੀ ਦੇ ਖਿਲਾਫ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਮਾਨ ਜਨਕ ਸ਼ਬਦਵਾਲੀ ਵਰਤਣ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ |

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪਿੰਡ ਕਮਾਲੀ ਦੇ ਪ੍ਰਗਟ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਉਸ ਨੂੰ ਦੇਖ ਕੇ ਅਚਾਨਕ ਗੁੱਸੇ ‘ਚ ਆ ਗਿਆ ਅਤੇ ਉਸ ਨਾਲ ਭੱਦੀ ਸ਼ਬਦਵਾਲੀ ਵਰਤਣ ਲੱਗਾ | ਇਸ ਦੌਰਾਨ ਜਦੋਂ ਕੋਲ ਖੜ੍ਹੇ ਪਿੰਡ ਦੇ ਲੋਕਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀਆਂ ਨੇ ਉਨ੍ਹਾਂ ਲਈ ਵੀ ਗਲਤ ਸ਼ਬਦਵਾਲੀ ਵਰਤੀ |

ਜਿਸ ਤੋਂ ਬਾਅਦ ਪ੍ਰਗਟ ਸਿੰਘ ਨੇ ਨਿਹੰਗ ਸਿੰਘ ਧੜੇ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਅਤੇ ਨਿਹੰਗ ਸਿੰਘ ਨੇ ਪਿੰਡ ਕਮਾਲੀ ਵਿਖੇ ਪਹੁੰਚੇ | ਇਸਦੇ ਨਾਲ ਹੀ ਇਸਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ |

ਪ੍ਰਗਟ ਦੇ ਮੁਤਾਬਕ ਕੁਝ ਸਮੇਂ ਬਾਅਦ ਵਰਿੰਦਰ ਦੀ ਘਰਵਾਲੀ ਉਸ ਦੇ ਘਰ ਆਈ ਅਤੇ ਉਸ ਨੂੰ ਬੁਰਾ-ਭਲਾ ਕਿਹਾ। ਫਤਿਹਗੜ੍ਹ ਸਾਹਿਬ ਦੇ ਐਸਪੀ ਰਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਵਰਿੰਦਰ ਸਿੰਘ ਅਤੇ ਉਸ ਦੀ ਘਰਵਾਲੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜ਼ਖ਼ਮੀ ਵਰਿੰਦਰ ਸਿੰਘ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਪਿੰਡ ‘ਚ ਇੱਕ ਮਤਾ ਵੀ ਪਾਸ ਕੀਤਾ ਗਿਆ ਹੈ, ਜਿਸ ‘ਚ ਲਿਖਿਆ ਗਿਆ ਹੈ ਕਿ ਵਰਿੰਦਰ ਸਿੰਘ ਦੇ ਘਰ ਕੋਈ ਵੀ ਖੁਸ਼ੀ ਹੋਵੇ ਜਾਂ ਗਮੀ ਹੋਵੇ ਪਰ ਉਸਦੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਵੇਗਾ |

 

Exit mobile version