June 28, 2024 7:35 am
Sreejesh and Savita Punia

FIH ਨੇ ਭਾਰਤੀ ਹਾਕੀ ਖਿਡਾਰੀ ਸ਼੍ਰੀਜੇਸ਼ ਤੇ ਸਵਿਤਾ ਪੂਨੀਆ ਨੂੰ ਸਰਵੋਤਮ ਗੋਲਕੀਪਰ ਪੁਰਸਕਾਰ ਲਈ ਚੁਣਿਆ

ਚੰਡੀਗੜ੍ਹ 05 ਅਕਤੂਬਰ 2022: ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਨੇ ਬੁੱਧਵਾਰ ਨੂੰ ਭਾਰਤ ਦੇ ਦਿੱਗਜ਼ ਹਾਕੀ ਖਿਡਾਰੀ ਪੀ ਆਰ ਸ਼੍ਰੀਜੇਸ਼ (PR Sreejesh) ਨੂੰ ਸਰਵੋਤਮ ਪੁਰਸ਼ ਅਤੇ ਸਵਿਤਾ ਪੂਨੀਆ (Savita Punia) ਨੂੰ ਸਰਵੋਤਮ ਮਹਿਲਾ ਗੋਲਕੀਪਰ ਚੁਣਿਆ। ਇਨ੍ਹਾਂ ਦੋਵਾਂ ਨੂੰ ਸਾਲ ਭਰ ਵਿਚ ਟੀਮ ਵਿਚ ਪਾਏ ਸ਼ਾਨਦਾਰ ਯੋਗਦਾਨ ਲਈ ਪੁਰਸਕਾਰ ਲਈ ਚੁਣਿਆ ਗਿਆ ਹੈ ।

ਆਪਣੇ 16 ਸਾਲ ਦੇ ਕਰੀਅਰ ‘ਚ ਹੁਣ ਤੱਕ ਸ਼੍ਰੀਜੇਸ਼ ਨੇ ਭਾਰਤ ਲਈ ਕਈ ਮੈਚਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸ਼੍ਰੀਜੇਸ਼ ਨੇ FIH ਹਾਕੀ ਪ੍ਰੋ ਲੀਗ ਵਿੱਚ ਸਾਰੇ 16 ਮੈਚ ਖੇਡੇ ਹਨ । ਭਾਰਤ ਇਸ ਟੂਰਨਾਮੈਂਟ ਵਿੱਚ ਤੀਜੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ ਸ਼੍ਰੀਜੇਸ਼ ਨੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਸਾਰੇ ਛੇ ਮੈਚ ਖੇਡੇ ਸਨ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੇ ਚਾਂਦੀ ਦਾ ਤਮਗਾ ਜਿੱਤਿਆ ਹੈ। ਸ਼੍ਰੀਜੇਸ਼ ਲਗਾਤਾਰ ਦੋ ਵਾਰ FIH ਗੋਲਕੀਪਰ ਆਫ ਦਿ ਈਅਰ ਅਵਾਰਡ ਜਿੱਤਣ ਵਾਲਾ ਤੀਜਾ ਖਿਡਾਰੀ ਹੈ।

ਦੂਜੇ ਪਾਸੇ ਸਵਿਤਾ ਪੂਨੀਆ ਨੇ ਕਿਹਾ ਮੇਰੇ ਲਈ ਇਹ ਸੂਚਨਾ ਹੈਰਾਨ ਕਰਨ ਵਾਲੀ ਹੈ, ਪਰ ਮੈਂ ਬਹੁਤ ਖੁਸ਼ ਹਾਂ। ਮੈਨੂੰ ਯਕੀਨ ਹੈ ਕਿ ਬਹੁਤ ਸਾਰੇ ਭਾਰਤੀ ਹਾਕੀ ਪ੍ਰਸ਼ੰਸਕਾਂ ਨੇ ਸਾਨੂੰ ਵੋਟ ਦਿੱਤੀ ਹੈ ਅਤੇ ਮੈਂ ਉਨ੍ਹਾਂ ਵਿੱਚੋਂ ਹਰੇਕ ਦਾ ਧੰਨਵਾਦ ਕਰਦੀ ਹਾਂ। ਸਵਿਤਾ ਨੇ FIH ਹਾਕੀ ਪ੍ਰੋ ਲੀਗ 2021-22 ਵਿੱਚ ਆਪਣੇ ਪਹਿਲੇ ਸੀਜ਼ਨ ਵਿੱਚ ਭਾਰਤ ਦੀ ਅਗਵਾਈ ਕੀਤੀ ਅਤੇ ਤਮਗਾ ਜਿੱਤਣ ਵਿੱਚ ਉਨ੍ਹਾਂ ਦੀ ਮਦਦ ਕੀਤੀ। ਸਵਿਤਾ ਪੂਨੀਆ ਨੇ ਇਸ ਲੀਗ ‘ਚ 14 ਮੈਚਾਂ ‘ਚ 57 ਗੋਲ ਬਚਾਏ ਹਨ |