Site icon TheUnmute.com

FIFA WC 2022: ਪੁਰਸਕਾਰ ਸਮਾਗਮ ‘ਚ ਅਰਜਨਟੀਨਾ ਦੇ ਖਿਡਾਰੀਆਂ ਦਾ ਦਬਦਬਾ, ਮੇਸੀ ਦੋ ਗੋਲਡਨ ਬਾਲ ਜਿੱਤਣ ਵਾਲਾ ਪਹਿਲਾ ਫੁੱਟਬਾਲਰ

Argentina

ਚੰਡੀਗੜ੍ਹ 19 ਦਸੰਬਰ 2022: ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ‘ਚ ਅਰਜਨਟੀਨਾ (Argentina) ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾ ਕੇ ਟਰਾਫੀ ‘ਤੇ ਕਬਜ਼ਾ ਕਰ ਲਿਆ । ਮੈਚ ਵਿੱਚ ਕਈ ਰੋਮਾਂਚਕ ਪਲ ਰਹੇ। ਪਹਿਲੇ ਹਾਫ ‘ਚ 2-0 ਦੀ ਬੜ੍ਹਤ ਲੈਣ ਦੇ ਬਾਵਜੂਦ ਅਰਜਨਟੀਨਾ ਦੂਜੇ ਹਾਫ ‘ਚ ਕਾਇਲੀਅਨ ਐਮਬਾਪੇ ਦੇ ਜ਼ਰੀਏ ਪਿੱਛੇ ਰਹਿ ਗਿਆ।

ਦੂਜੇ ਹਾਫ ਵਿੱਚ ਐਮਬਾਪੇ ਨੇ ਦੋ ਮਿੰਟ ਵਿੱਚ ਦੋ ਗੋਲ ਕਰਕੇ ਫਰਾਂਸ ਨੂੰ ਵਾਪਸੀ ਕਰਵਾ ਦਿੱਤੀ। ਪੂਰੇ ਸਮੇਂ ਤੱਕ ਸਕੋਰ 2-2 ਨਾਲ ਬਰਾਬਰ ਰਹਿਣ ਤੋਂ ਬਾਅਦ ਮੈਚ ਵਾਧੂ ਸਮੇਂ ਵਿੱਚ ਚਲਾ ਗਿਆ। ਮੇਸੀ ਦੇ ਇਕ ਹੋਰ ਗੋਲ ਦੇ ਬਾਅਦ ਐਮਬਾਪੇ ਨੇ ਫਰਾਂਸ ਨੂੰ ਫਿਰ ਤੋਂ ਵਾਪਸ ਲਿਆਂਦਾ ਅਤੇ ਸਕੋਰ 3-3 ਨਾਲ ਬਰਾਬਰ ਹੋ ਗਿਆ। ਫਿਰ ਪੈਨਲਟੀ ਸ਼ੂਟਆਊਟ ਵਿੱਚ ਅਰਜਨਟੀਨਾ ਨੇ ਮੈਚ ਜਿੱਤ ਲਿਆ । ਐਮਬਾਪੇ ਅੱਠ ਗੋਲਾਂ ਦੇ ਨਾਲ ਟੂਰਨਾਮੈਂਟ ਦੇ ਸਭ ਤੋਂ ਵੱਧ ਸਕੋਰਰ ਰਹੇ। ਪੈਨਲਟੀ ਸ਼ੂਟਆਊਟ ‘ਚ ਰੋਮਾਂਚਕ ਫਾਈਨਲ ਮੈਚ ਜਿੱਤ ਕੇ ਅਰਜਨਟੀਨਾ (Argentina) ਦੀ ਟੀਮ 36 ਸਾਲ ਬਾਅਦ ਚੈਂਪੀਅਨ ਬਣੀ।

ਫਾਈਨਲ ਤੋਂ ਬਾਅਦ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਕੁਝ ਖਿਡਾਰੀਆਂ ਨੂੰ ਇਨਾਮ ਦਿੱਤੇ ਗਏ। ਇਨ੍ਹਾਂ ਵਿੱਚ ਵਿਸ਼ਵ ਕੱਪ ਗੋਲਡਨ ਬੂਟ, ਵਿਸ਼ਵ ਕੱਪ ਗੋਲਡਨ ਗਲਵ, ਫੀਫਾ ਯੰਗ ਪਲੇਅਰ ਅਵਾਰਡ ਅਤੇ ਫੀਫਾ ਫੇਅਰ ਪਲੇ ਅਵਾਰਡ ਸ਼ਾਮਲ ਹਨ। ਇਸਦੇ ਨਾਲ ਹੀ ਮੇਸੀ ਦੋ ਗੋਲਡਨ ਬਾਲ ਜਿੱਤਣ ਵਾਲਾ ਪਹਿਲਾ ਫੁੱਟਬਾਲਰ ਬਣ ਗਿਆ ਹੈ |

1. ਗੋਲਡਨ ਬੂਟ : ਕਿਲੀਅਨ ਐਮਬਾਪੇ (ਫਰਾਂਸ)
2. ਗੋਲਡਨ ਬਾਲ: ਲਿਓਨਲ ਮੇਸੀ (ਅਰਜਨਟੀਨਾ)
3.ਫੀਫਾ ਯੰਗ ਪਲੇਅਰ ਅਵਾਰਡ : ਐਂਜੋ ਫਰਨਾਂਡੀਜ਼ (ਅਰਜਨਟੀਨਾ)
4. ਗੋਲਡਨ ਗਲਵ : ਐਮਿਲਿਆਨੋ ਮਾਰਟੀਨੇਜ਼ (ਅਰਜਨਟੀਨਾ)
5. ਫੇਅਰ ਪਲੇ ਟਰਾਫੀ : ਇੰਗਲੈਂਡ (ਸਭ ਤੋਂ ਘੱਟ ਕਾਰਡ ਦਿੱਤੇ ਗਏ)

ਗੋਲਡਨ ਬੂਟ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਜੇਕਰ ਇੱਕ ਤੋਂ ਵੱਧ ਖਿਡਾਰੀਆਂ ਵਿਚਕਾਰ ਟਾਈ ਹੁੰਦੀ ਹੈ, ਤਾਂ ਟਾਈ ਨੂੰ ਤੋੜਨ ਲਈ ਵਰਤੇ ਜਾਣ ਵਾਲੇ ਮਾਪਦੰਡ ਇਸ ਕ੍ਰਮ ਵਿੱਚ ਹੁੰਦੇ ਹਨ |ਗੋਲਡਨ ਬੂਟ ਪਹਿਲੀ ਵਾਰ ਸਪੇਨ ਵਿੱਚ 1982 ਦੇ ਵਿਸ਼ਵ ਕੱਪ ਵਿੱਚ ਦਿੱਤਾ ਗਿਆ ਸੀ ਜਦੋਂ ਇਟਲੀ ਦੇ ਪਾਓਲੋ ਰਾਸੀ ਨੇ ਛੇ ਗੋਲਾਂ ਨਾਲ ਇਸ ਨੂੰ ਜਿੱਤਿਆ ਸੀ। ਉਸ ਸਮੇਂ ਇਸ ਨੂੰ ਗੋਲਡਨ ਸ਼ੂਅ ਕਿਹਾ ਜਾਂਦਾ ਸੀ। 2010 ਵਿੱਚ ਪੁਰਸਕਾਰ ਦਾ ਨਾਮ ਗੋਲਡਨ ਬੂਟ ਰੱਖਿਆ ਗਿਆ ਸੀ।

Exit mobile version