FIFA

FIFA VS AIFF: ਤਾਸ਼ਕੰਦ ‘ਚ ਫਸੀ ਗੋਕੁਲਮ ਕੇਰਲ ਫੁੱਟਬਾਲ ਕਲੱਬ ਦੀ ਮਹਿਲਾ ਟੀਮ, PM ਮੋਦੀ ਨੂੰ ਮਦਦ ਦੀ ਕੀਤੀ ਅਪੀਲ

ਚੰਡੀਗੜ੍ਹ 17 ਅਗਸਤ 2022: ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ (FIFA) ਨੇ ਤੀਜੀ ਧਿਰ ਦੇ ਦਖ਼ਲ ਕਾਰਨ ਆਲ ਇੰਡੀਆ ਫੁਟਬਾਲ ਫੈਡਰੇਸ਼ਨ (AIFF) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਫੀਫਾ ਨੇ ਇਹ ਫੈਸਲਾ ਫੀਫਾ ਦੇ ਨਿਯਮਾਂ ਅਤੇ ਸੰਵਿਧਾਨ ਦੀ ਗੰਭੀਰ ਉਲੰਘਣਾ ਕਾਰਨ ਲਿਆ ਹੈ |

ਗੋਕੁਲਮ ਕੇਰਲ ਫੁੱਟਬਾਲ ਕਲੱਬ ਦੀ ਮਹਿਲਾ ਟੀਮ ਫੀਫਾ ਦੁਆਰਾ ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐਫਐਫ) ਦੀ ਮੁਅੱਤਲੀ ਤੋਂ ਬਾਅਦ ਤਾਸ਼ਕੰਦ ਵਿੱਚ ਫਸ ਗਈ ਹੈ। ਗੋਕੁਲਮ ਕੇਰਲ ਨੂੰ ਫੀਫਾ ਦੀ ਪਾਬੰਦੀ ਕਾਰਨ ਏਐਫਸੀ ਮਹਿਲਾ ਕਲੱਬ ਚੈਂਪੀਅਨਸ਼ਿਪ ਵਿੱਚ ਖੇਡਣ ਤੋਂ ਰੋਕ ਦਿੱਤਾ ਗਿਆ ਹੈ। ਟੀਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਟਵਿੱਟਰ ‘ਤੇ ਮਦਦ ਦੀ ਅਪੀਲ ਕੀਤੀ ਹੈ। ਕਲੱਬ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ‘ਤੁਰੰਤ ਦਖਲ’ ਦੇਣ ਦੀ ਅਪੀਲ ਕੀਤੀ ਹੈ।

ਜਿਕਰਯੋਗ ਹੈ ਕਿ FIFA ਨੇ ਐਸੋਸੀਏਸ਼ਨ ਦੇ ਨਿਯਮਾਂ ਦੀ ਉਲੰਘਣਾ, ਲੰਬੇ ਸਮੇ ਤੋਂ AIFF ਦਾ ਚੇਅਰਮੈਨ ਨਾ ਹੋਣਾ, ਸੀ.ਓ.ਏ ਦੀ ਦਖਲਅੰਦਾਜੀ ਜੋ ਕੇ FIFA ਤੀਜੀ ਧਿਰ ਦੀ ਦਖਲਅੰਦਾਜੀ ਕਦੀ ਬਰਦਾਸ਼ਤ ਨਹੀਂ ਕਰਦਾ, ਇਸਦੇ ਨਾਲ ਹੀ FIFA ਨੇ AIFF ਨੂੰ ਚੋਣਾਂ ਲਈ ਕਿਹਾ ਸੀ ਇਸ ਲਈ FIFA ਵਲੋਂ ਵਾਰ-ਵਾਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ |

Scroll to Top