Site icon TheUnmute.com

FIFA U-17 Women’s World Cup: ਮੇਜ਼ਬਾਨ ਮਹਿਲਾ ਭਾਰਤੀ ਫੁੱਟਬਾਲ ਟੀਮ ਕੁਆਰਟਰ ਫਾਈਨਲ ਦੀ ਦੌੜ ‘ਚੋਂ ਬਾਹਰ

Indian football team

ਚੰਡੀਗੜ੍ਹ 15 ਅਕਤੂਬਰ 2022: ਮੇਜ਼ਬਾਨ ਮਹਿਲਾ ਭਾਰਤੀ ਫੁੱਟਬਾਲ ਟੀਮ (Indian football team) ਨੂੰ ਸ਼ੁੱਕਰਵਾਰ ਨੂੰ ਇੱਥੇ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ (FIFA U-17 Women’s World Cup) ‘ਚ ਮੋਰੱਕੋ ਦੇ ਹੱਥੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਦੂਜਾ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਕੁਆਰਟਰ ਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਗਰੁੱਪ-ਏ ਵਿੱਚ ਅਮਰੀਕਾ ਨੂੰ 8-0 ਨਾਲ ਹਾਰ ਮਿਲੀ ਸੀ।

ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਮੋਰੱਕੋ ਲਈ ਇਲ ਮਦਾਨੀ ਨੇ 50ਵੇਂ ਮਿੰਟ ਅਤੇ ਸ਼ੈਰਿਫ ਜ਼ੈਨੇਹ ਨੇ ਗੋਲ ਕੀਤੇ | ਭਾਰਤੀ ਟੀਮ ਨੂੰ ਮੇਜ਼ਬਾਨ ਦੇ ਤੌਰ ‘ਤੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲਿਆ। ਹੁਣ ਭਾਰਤੀ ਟੀਮ ਨੇ 17 ਅਕਤੂਬਰ ਨੂੰ ਆਖਰੀ ਗਰੁੱਪ ਮੈਚ ਵਿੱਚ ਬ੍ਰਾਜ਼ੀਲ ਨਾਲ ਖੇਡਣਾ ਹੈ। ਮੋਰੋਕੋ ਫਿਲਹਾਲ ਕੁਆਰਟਰ ਫਾਈਨਲ ਦੀ ਦੌੜ ਵਿੱਚ ਹੈ। ਉਸ ਨੂੰ ਤਿੰਨ ਅੰਕ ਮਿਲੇ ਹਨ।

Exit mobile version