July 5, 2024 1:53 am
FIFA

FIFA ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੂੰ ਕੀਤਾ ਮੁਅੱਤਲ, ਭਾਰਤੀ ਖਿਡਾਰੀ ਨਹੀਂ ਲੈ ਸਕਣਗੇ ਹਿੱਸਾ

ਚੰਡੀਗੜ੍ਹ 16 ਅਗਸਤ 2022: ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ (FIFA) ਨੇ ਤੀਜੀ ਧਿਰ ਦੇ ਦਖ਼ਲ ਕਾਰਨ ਆਲ ਇੰਡੀਆ ਫੁਟਬਾਲ ਫੈਡਰੇਸ਼ਨ (AIFF) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਫੀਫਾ ਨੇ ਇਹ ਫੈਸਲਾ ਫੀਫਾ ਦੇ ਨਿਯਮਾਂ ਅਤੇ ਸੰਵਿਧਾਨ ਦੀ ਗੰਭੀਰ ਉਲੰਘਣਾ ਕਾਰਨ ਲਿਆ ਹੈ। ਭਾਰਤੀ ਫੁਟਬਾਲ ਫੈਡਰੇਸ਼ਨ (AIFF) ਨੂੰ ਆਪਣੇ 85 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਫੀਫਾ ਤੋਂ ਮੁਅੱਤਲੀ ਦਾ ਸਾਹਮਣਾ ਕਰਨਾ ਪਿਆ ਹੈ।

AIFF ਦੇ ਮੁਅੱਤਲ ਦਾ ਮਤਲਬ ਹੈ ਕਿ ਅੰਡਰ-17 ਮਹਿਲਾ ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ, ਜੋ ਕਿ 11 ਅਕਤੂਬਰ ਤੋਂ 30 ਅਕਤੂਬਰ ਤੱਕ ਦੇਸ਼ ‘ਚ ਹੋਣ ਵਾਲਾ ਸੀ, ਹੁਣ ਤੈਅ ਸਮੇਂ ‘ਤੇ ਨਹੀਂ ਹੋਵੇਗਾ। ਇਸ ਦੇ ਨਾਲ ਹੀ ਭਾਰਤ ਨੇ ਆਪਣੀ ਮੇਜ਼ਬਾਨੀ ਵੀ ਗੁਆ ਦਿੱਤੀ ਹੈ। ਜਦੋਂ ਤੱਕ ਇਹ ਪਾਬੰਦੀ ਜਾਰੀ ਰਹੇਗੀ, ਭਾਰਤ ਦੀ ਮਹਿਲਾ ਅਤੇ ਪੁਰਸ਼ ਫੁੱਟਬਾਲ ਟੀਮ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡ ਸਕੇਗੀ। ਇਸ ਦੇ ਨਾਲ ਹੀ ਭਾਰਤੀ ਖਿਡਾਰੀ ਕਿਸੇ ਹੋਰ ਦੇਸ਼ ਦੀ ਲੀਗ ‘ਚ ਹਿੱਸਾ ਨਹੀਂ ਲੈ ਸਕਣਗੇ।