July 7, 2024 11:17 am
Sunil Chhetri

FIFA ਨੇ ਤੀਜੇ ਸਭ ਤੋਂ ਵੱਧ ਗੋਲ ਕਰਨ ਵਾਲੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੂੰ ਖ਼ਾਸ ਅੰਦਾਜ ‘ਚ ਕੀਤਾ ਸਨਮਾਨਿਤ

ਚੰਡੀਗੜ੍ਹ 28 ਸਤੰਬਰ 2022: ਫੁੱਟਬਾਲ ਦੀ ਅੰਤਰਰਾਸ਼ਟਰੀ ਸੰਸਥਾ ਫੀਫਾ (FIFA)  ਨੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ (Sunil Chhetri) ਨੂੰ ਖਾਸ ਅੰਦਾਜ਼ ਵਿਚ ਸਨਮਾਨਿਤ ਕੀਤਾ ਹੈ। ਭਾਰਤ ਦੇ 38 ਸਾਲਾ ਸੁਨੀਲ ਛੇਤਰੀ 84 ਗੋਲਾਂ ਦੇ ਨਾਲ ਸਰਗਰਮ ਖਿਡਾਰੀਆਂ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਤੀਜੇ ਸਥਾਨ ’ਤੇ ਹਨ। ਇਸਦੇ ਨਾਲ ਹੀ ਖਿਡਾਰੀਆਂ ਵਿੱਚ ਸਿਰਫ਼ ਕ੍ਰਿਸਟੀਆਨੋ ਰੋਨਾਲਡੋ (117) ਅਤੇ ਲਿਓਨਲ ਮੇਸੀ (90) ਨੇ ਉਸ ਤੋਂ ਵੱਧ ਗੋਲ ਕੀਤੇ ਹਨ।

ਫੀਫਾ ਨੇ ਸੁਨੀਲ ਛੇਤਰੀ (Sunil Chhetri) ਦੇ ਸਨਮਾਨ ‘ਚ ਉਨ੍ਹਾਂ ਦੇ ਜੀਵਨ ਅਤੇ ਕਰੀਅਰ ‘ਤੇ ਤਿੰਨ ਐਪੀਸੋਡ ਦੀ ਵਿਸ਼ੇਸ਼ ਲੜੀ ਜਾਰੀ ਕੀਤੀ ਹੈ। ਇਹ ਸੀਰੀਜ਼ ਫੀਫਾ ਦੇ ਸਟ੍ਰੀਮਿੰਗ ਪਲੇਟਫਾਰਮ ‘ਫੀਫਾ ਪਲੱਸ’ ‘ਤੇ ਉਪਲਬਧ ਹੋਵੇਗੀ।ਫੀਫਾ ਨੇ ਆਪਣੇ ਵਿਸ਼ਵ ਕੱਪ ਟਵਿਟਰ ਹੈਂਡਲ ਤੋਂ ਟਵੀਟ ਕੀਤਾ, ‘ਤੁਸੀਂ ਰੋਨਾਲਡੋ ਅਤੇ ਮੇਸੀ ਬਾਰੇ ਸਭ ਕੁਝ ਜਾਣਦੇ ਹੋ। ਹੁਣ ਜਾਣੋ ਸਰਗਰਮ ਪੁਰਸ਼ ਖਿਡਾਰੀਆਂ ਵਿੱਚੋਂ ਤੀਜੇ ਸਭ ਤੋਂ ਵੱਧ ਗੋਲ ਕਰਨ ਵਾਲੇ ਸੁਨੀਲ ਛੇਤਰੀ ਦੀ ਕਹਾਣੀ।