July 8, 2024 10:53 pm
18 Indian referees selected for FIFA 2022

FIFA 2022 ਲਈ ਇੰਟਰਨੈਸ਼ਨਲ ਸੂਚੀ ਵਿੱਚ 18 ਭਾਰਤੀ ਰੈਫਰੀ ਦੀ ਹੋਈ ਚੋਣ

ਚੰਡੀਗੜ੍ਹ 24 ਦਸੰਬਰ 2021: ਆਲ ਇੰਡੀਆ ਫੁਟਬਾਲ ਮਹਾਂਸੰਘ (All India Football Federation) ਨੇ ਘੋਸ਼ਣਾ ਕੀਤੀ ਹੈ ਕਿ 2022 ਲਈ ਫੀਫਾ ਰੈਫਰੀ (FIFA Referee) ਇੰਟਰਨੈਸ਼ਨਲ ਸੂਚੀ ਵਿੱਚ 18 ਭਾਰਤੀ ਰੈਫਰੀ (Referee) ਚੁਣੇ ਗਏ ਹਨ। AIFF ਨੇ ਆਪਣੀ ਵੈੱਬਸਾਈਟ ‘ਤੇ ਜਾਰੀ ਬਿਆਨ ‘ਚ ਕਿਹਾ ਕਿ ਸੂਚੀ ‘ਚ ਉਹ ਅਧਿਕਾਰੀ ਸ਼ਾਮਲ ਹਨ ਜੋ ਰੈਫਰੀ ਅਤੇ ਅਸਿਸਟੈਂਟ ਰੈਫਰੀ ਬਣਨ ਦੇ ਯੋਗ ਹਨ। ਇਸ ਅਨੁਸਾਰ ਸੂਚੀਬੱਧ ਮੈਂਬਰ ਅੰਤਰਰਾਸ਼ਟਰੀ ਪੱਧਰ ਦੇ ਮੈਚਾਂ ਵਿੱਚ ਰੈਫਰੀ (Referee) ਦੇ ਤੌਰ ‘ਤੇ ਕੰਮ ਕਰਨ ਦੇ ਯੋਗ ਹਨ| ਉਹ ਫੀਫਾ (FIFA) ਬੈਜ ਦੇ ਵੀ ਹੱਕਦਾਰ ਹਨ ,ਜਿਸ ਲਈ ਉਹ ਸੂਚੀਬੱਧ ਕੀਤੇ ਗਏ ਹਨ। ਭਾਰਤ ਵਿੱਚੋਂ ਚੁਣੇ ਗਏ 18 ਰੈਫਰੀ (Referee) ਦੀ ਸੂਚੀ ਵਿੱਚੋਂ 4 ਔਰਤਾਂ (2 ਰੈਫਰੀ ਅਤੇ 2 ਸਹਾਇਕ ਰੈਫਰੀ) ਅਤੇ 14 ਪੁਰਸ਼ (6 ਰੈਫਰੀ ਅਤੇ 8 ਸਹਾਇਕ ਰੈਫਰੀ) ਹਨ।