Site icon TheUnmute.com

Ferozpur: ਜੇਲ੍ਹ ‘ਚ ਬੈਠਾ ਨੌਜਵਾਨ ਬਣਿਆ ਸਰਪੰਚ, 137 ਵੋਟਾਂ ਨਾਲ ਐਲਾਨਿਆ ਜੇਤੂ

16 ਅਕਤੂਬਰ 2024: ਬੀਤੇ ਦਿਨੀਂ ਹੋਈਆਂ ਪੰਚਾਇਤੀ ਚੋਣਾਂ ਵਿੱਚ ਜੇਲ੍ਹ ਵਿੱਚ ਬੈਠਾ ਦਾ ਨੌਜਵਾਨ ਪਿੰਡ ਦਾ ਸਰਪੰਚ ਬਣ ਗਿਆ ਹੈ। ਦੱਸ ਦੇਈਏ ਕਿ ਉਹਨਾਂ ਨੇ ਜੇਲ੍ਹ ਅੰਦਰੋਂ ਹੀ ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਦਾਖ਼ਲ ਕੀਤੀ ਸੀ ਅਤੇ ਜੇਲ੍ਹ ਵਿੱਚ ਬੈਠ ਕੇ ਹੀ ਪਿੰਡ ਵਾਸੀਆਂ ਨੇ ਉਸ ਨੂੰ ਸਰਪੰਚ ਬਣਾ ਦਿੱਤਾ ਸੀ। ਦੱਸ ਦੇਈਏ ਕਿ ਮਾਮਲਾ ਫ਼ਿਰੋਜ਼ਪੁਰ ਦੇ ਪਿੰਡ ਮਧਿਆਰੇ ਦਾ ਹੈ ਜਿਥੇ ਮਧਿਆਰੇ ਦਾ ਰਹਿਣ ਵਾਲਾ ਰਵੀ ਕੁਮਾਰ ਨਾਂ ਦਾ ਨੌਜਵਾਨ ਪੰਚਾਇਤੀ ਚੋਣਾਂ ਜਿੱਤ ਗਿਆ ਹੈ ਅਤੇ ਇਸ ਸਮੇਂ ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ।

 

ਜਾਣਕਾਰੀ ਅਨੁਸਾਰ ਪਿੰਡ ਮਧੇਰੇ ਵਿੱਚ ਕੁੱਲ 290 ਵੋਟਾਂ ਹਨ। ਇਨ੍ਹਾਂ ਵਿੱਚੋਂ 272 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਨ੍ਹਾਂ ਵਿੱਚੋਂ ਰਵੀ ਕੁਮਾਰ ਨੂੰ 137 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੂੰ ਜੇਤੂ ਐਲਾਨਿਆ ਗਿਆ। ਪਰਿਵਾਰ ਪਿੰਡ ਵਾਸੀਆਂ ਨਾਲ ਜਸ਼ਨ ਮਨਾ ਰਿਹਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ, ਜਿਸ ਕਾਰਨ ਉਹ ਜੇਲ੍ਹ ਵਿੱਚ ਹੈ। ਉਹ ਜਲਦੀ ਹੀ ਬਾਹਰ ਆ ਕੇ ਇਸ ਪਿੰਡ ਦਾ ਵਿਕਾਸ ਕਰਨਗੇ। ਲੋਕਾਂ ਨੇ ਵੀ ਉਸ ‘ਤੇ ਭਰੋਸਾ ਜਤਾਇਆ ਹੈ ਕਿ ਇਹ ਨੌਜਵਾਨ ਪਿੰਡ ਦੀ ਤਸਵੀਰ ਬਦਲ ਦੇਵੇਗਾ।

 

ਰਵੀ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਸਖ਼ਤ ਮਿਹਨਤ ਕੀਤੀ ਹੈ। ਇਹ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਉਸਨੇ ਘੋੜੇ ਰੱਖੇ ਹਨ, ਅਖਾੜੇ ਬਣਾਏ ਹਨ ਅਤੇ ਕੁਸ਼ਤੀਆਂ ਦਾ ਆਯੋਜਨ ਕੀਤਾ ਹੈ। ਲੋਕ ਇਸਨੂੰ ਪਸੰਦ ਕਰਦੇ ਹਨ। ਅੱਜ ਉਹ ਸਿਆਸਤ ਦਾ ਸ਼ਿਕਾਰ ਹੋ ਕੇ ਜੇਲ੍ਹ ਵਿੱਚ ਬੈਠਾ ਹੈ ਪਰ ਉਸ ਨੂੰ ਅਦਾਲਤ ਅਤੇ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ ਕਿ ਉਹ ਜਲਦੀ ਹੀ ਜੇਤੂ ਹੋ ਕੇ ਉਭਰੇਗਾ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਜੇਕਰ ਉਹ ਜੇਲ੍ਹ ਦੀ ਬਜਾਏ ਬਾਹਰ ਹੁੰਦਾ ਤਾਂ ਪਿੰਡ ਵਾਸੀ ਉਸ ਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਦਿੰਦੇ।

Exit mobile version