TheUnmute.com

ਫਿਰੋਜ਼ਪੁਰ: ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਿਆ, ਪਿੰਡ ਵਾਸੀਆਂ ਦੇ ਖੇਤਾਂ ਤੇ ਘਰਾਂ ‘ਚ ਭਰਿਆ ਪਾਣੀ

ਫਿਰੋਜ਼ਪੁਰ, 11 ਜੁਲਾਈ 2023: ਹਲਕਾ ਜ਼ੀਰਾ ਦੇ ਪਿੰਡ ਫੱਤੇਵਾਲਾ ਵਿੱਚ ਸਤਲੁਜ (Sutlej) ਦਾ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਪਿੰਡ ਫੱਤੇਵਾਲਾ ਵਿੱਚ ਖੇਤਾਂ ਅਤੇ ਘਰਾਂ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ | ਫਿਰੋਜ਼ਪੁਰ ‘ਚ ਹਰੀਕੇ ਹੈੱਡ ਤੋਂ 208597 ਕਿਊਸਿਕ ਪਾਣੀ, ਹੁਸਨੀਵਾਲਾ ਹੈੱਡ ਤੋਂ 110568 ਕਿਊਸਿਕ ਪਾਣੀ ਛੱਡਿਆ ਗਿਆ ਹੈ, ਹੈੱਡ ਦੇ ਸਾਰੇ ਗੇਟ ਖੋਲ੍ਹ ਦਿੱਤੇ ਗਏ ਹਨ।

ਸਤਲੁਜ ਦੇ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਨੇੜੇ ਪੈਂਦੇ ਪਿੰਡ ਫੱਤੇਵਾਲਾ ਅਤੇ ਹੇਠਲੇ ਪਿੰਡਾਂ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਲੋਕ ਆਪਣੇ ਘਰਾਂ ਤੋਂ ਸਾਮਾਨ ਲੈ ਕੇ ਉੱਚੀ ਥਾਂ ‘ਤੇ ਜਾਂਦੇ ਦਿਖਾਈ ਦੇ ਰਹੇ ਹਨ।

Sutlej

ਕੱਲ੍ਹ ਤੋਂ ਹਰੀਕੇ ਹੈੱਡ ਤੋਂ ਹੁਸੈਨੀਵਾਲਾ ਵੱਲ ਬਹੁਤ ਸਾਰਾ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਹੁਸੈਨੀਵਾਲਾ ਦੇ ਅੱਗੇ ਹੈੱਡ ਤੋਂ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੌਰਾਨ ਕਿਸਾਨ ਗੁਰਮੇਲ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਨੇੜੇ ਪਿੰਡ ਫੱਤੇਵਾਲਾ ‘ਚ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਖੇਤ ਪਾਣੀ ਨਾਲ ਭਰ ਗਿਆ ਹੈ, ਇੱਥੋਂ ਲੋਕ ਹੁਣ ਉੱਚੀਆਂ ਥਾਵਾਂ ‘ਤੇ ਜਾ ਰਹੇ ਹਨ |ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਮੱਦਦ ਦੀ ਅਪੀਲ ਕੀਤੀ ਹੈ |

Exit mobile version