ਫ਼ਿਰੋਜ਼ਪੁਰ 20 ਮਈ 2022: ਨਸ਼ੇ ਦੀ ਜੜ੍ਹ ਪੁੱਟਣ ਲਈ ਤੱਤਪਰ ਹੋਈ ਫ਼ਿਰੋਜ਼ਪੁਰ ਪੁਲਿਸ (Ferozepur police) ਨੇ ਇਕ ਕੁਇੰਟਲ 40 ਕਿਲੋ ਭੂੱਕੀ ਚੂਰਾ ਪੋਸਤ ਸਣੇ ਦੋ ਮੁਲਜ਼ਮ ਕੀਤੇ ਕਾਬੂ। ਇਸ ਦੌਰਾਨ ਮੁਲਜ਼ਮਾਂ ਤੋਂ ਪੁਲਿਸ ਨੇ 50 ਹਜ਼ਾਰ ਗੋਲੀ ਟਰਮਾਡੋਲ ਵੀ ਬਰਾਮਦ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ | ਜਦੋਂ ਕਿ ਜਿਸ ਘੋੜੇ ਟਰਾਲੇ ਵਿਚ ਉਕਤ ਨਸ਼ੀਲੀਆਂ ਵਸਤਾਂ ਲਿਆਂਦੀਆਂ ਗਈਆਂ ਉਸਦੇ ਮਾਲਕ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਨਸ਼ੇ ਦੀ ਬਰਾਮਦ ਹੋਈ ਵੱਡੀ ਖੇਪ ਦਾ ਜਿ਼ਕਰ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ (Ferozepur police) ਚਰਨਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਪੁਲਿਸ ਪ੍ਰਸ਼ਾਸਨ ਨਸ਼ੇ ਖਿਲਾਫ ਸਖ਼ਤੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ੇ ਦੇ ਸੋਦਾਗਰਾਂ ਨੂੰ ਕਾਬੂ ਕਰਕੇ ਜੇਲ੍ਹ ਡੱਕਿਆ ਜਾਵੇਗਾ, ਜਿਸ ਤਹਿਤ ਕਾਰਵਾਈ ਕਰਦਿਆਂ ਅੱਜ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਹਿਚਾਣ ਕੁਲਵੰਤ ਸਿੰਘ ਪਿੰਡ ਨਿਜਾਮੀਵਾਲਾ ਅਤੇ ਉਸਦੇ ਸਹਿਯੋਗੀ ਗੁਰਕੀਰਤਨ ਸਿੰਘ ਪੁੱਤਰ ਦਿਲਬਾਗ ਸਿੰਘ ਛਾਮੇਵਾਲੀ ਵਜੋਂ ਹੋਈ ਹੈ।
ਐਸ ਐਸ ਪੀ ਫਿਰੋਜ਼ਪੁਰ ਚਰਨਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਕਤ ਮੁਲਜ਼ਮਾਂ ਕੋਲੋਂ ਇਕ ਕੁਇੰਟਲ 40 ਕਿਲੋ ਭੁੱਕੀ ਚੂਰਾ ਪੋਸਤ ਸਮੇਤ 50 ਹਜ਼ਾਰ ਟਰਮਾਡੋਲ ਗੋਲੀ ਬਰਾਮਦ ਕੀਤੀ ਗਈ ਹੈ, ਜੋ ਇਹ ਮੁਲਜ਼ਮ ਇਕ ਘੋੜੇ ਟਰਾਲੇ ਵਿਚ ਰਾਜਸਥਾਨ ਦੇ ਜੋਧਪੁਰ ਇਲਾਕੇ ਤੋਂ ਲਿਆਏ ਸਨ। ਉਨ੍ਹਾਂ ਕਿਹਾ ਕਿ ਘੋੜੇ ਟਰਾਲੇ ਦੇ ਮਾਲਕ ਦੀ ਨਸ਼ੇ ਦੇ ਕਾਰੋਬਾਰ ਵਿਚ ਸ਼ਰੀਕ ਰਿਹਾ ਹੈ, ਜਿਸ ਦੀ ਗ੍ਰਿਫਤਾਰੀ ਬਾਕੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਗੱਲ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਉਕਤ ਮੁਲਜ਼ਮਾਂ ਨੇ ਰਾਜਸਥਾਨ ਤੋਂ ਲਿਆਂਦੀ ਉਕਤ ਖੇਪ ਅਲੱਗ-ਅਲੱਗ ਥਾਵਾਂ `ਤੇ ਵੇਚਣੀ ਸੀ।