June 30, 2024 7:31 am
Ferozepur

Ferozepur : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਕੈਦੀਆਂ ਵਿਚਕਾਰ ਹੋਈ ਝੜਪ

ਫਿਰੋਜ਼ਪੁਰ 02 ਜੂਨ 2022: ਫਿਰੋਜ਼ਪੁਰ ਕੇਂਦਰੀ ਜੇਲ (Ferozepur Central Jail) ‘ਚ ਮੰਗਲਵਾਰ ਨੂੰ ਹਵਾਲਾਤੀਆਂ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੱਜ ਡੀ.ਆਈ.ਜੀ ਤਜਿੰਦਰ ਸਿੰਘ ਮੋੜ ਨੇ ਦੱਸਿਆ ਕਿ ਜੇਲ ‘ਚ ਦੋ ਹਵਾਲਾਤੀਆਂ ਵਿਚਾਲੇ ਲੜਾਈ ਹੋਈ ਸੀ, ਜਿਸ ‘ਚ ਦੋਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ |

ਇਸ ਲੜਾਈ ਤੋਂ ਬਾਅਦ ਜੇਲ੍ਹ ਸਟਾਫ ਵਲੋਂ ਉਨ੍ਹਾਂ ਨੂੰ ਵੱਖ ਵੱਖ ਬੈਰਕ ‘ਚ ਬੰਦ ਕਰ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸੈਂਟਰਲ ਜੇਲ  ‘ਚ 25 ਗੈਂਗਸਟਰ ਬੰਦ ਹਨ, ਜੇਲ ‘ਚ ਫੋਨ ਆਉਣ ਦੀ ਗੱਲ ‘ਤੇ ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਸੈਂਟਰਲ ਜੇਲ ਦੇ ਆਲੇ-ਦੁਆਲੇ ਕਾਫੀ ਆਬਾਦੀ ਹੈ, ਜੇਲ ਦੇ ਬਾਹਰੋਂ ਫੋਨ ਸੁੱਟੇ ਜਾਂਦੇ ਹਨ। ਪੁਲਿਸ ਨਾਲ ਮਿਲ ਕੇ ਅਸੀਂ ਜੇਲ੍ਹ ਦੇ ਬਾਹਰ ਗਸ਼ਤ ਵਧਾ ਦਿੱਤੀ ਹੈ, ਜਿਸ ਨਾਲ ਜੇਲ੍ਹ ਦੇ ਅੰਦਰ ਫ਼ੋਨ ਦੀ ਗਿਣਤੀ ਘੱਟ ਗਈ ਹੈ।