Site icon TheUnmute.com

ਫਿਰੋਜ਼ਪੁਰ: ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਨੂੰ ਆਇਆ 1.25 ਲੱਖ ਰੁਪਏ ਦਾ ਬਿਜਲੀ ਬਿੱਲ, ਠੇਕੇਦਾਰ ‘ਤੇ ਅਣਗਹਿਲੀ ਦੇ ਦੋਸ਼

electricity bill

ਫਿਰੋਜ਼ਪੁਰ, 17 ਫਰਵਰੀ 2024: ਫਿਰੋਜ਼ਪੁਰ ਵਿੱਚ ਇੱਕ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਨੂੰ ਇੱਕ ਲੱਖ ਪੱਚੀ ਹਜ਼ਾਰ ਦਾ ਬਿਜਲੀ ਬਿੱਲ (electricity bill) ਆਇਆ ਹੈ। ਫਿਰੋਜ਼ਪੁਰ ਦੇ ਪਿੰਡ ਆਸਣ ਟੋਟਾ ਦਾ ਜਿਥੋਂ ਦੇ ਰਹਿਣ ਵਾਲੇ ਬਗੀਚਾ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਅਤੇ ਉਸਦਾ ਪਰਿਵਾਰ ਬਹੁਤ ਗਰੀਬ ਹੈ।

ਬਗੀਚਾ ਸਿੰਘ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਚੱਲਦਾ ਹੈ, ਪਰ ਠੇਕੇਦਾਰ ਦੀ ਅਣਗਹਿਲੀ ਕਾਰਨ ਬਿਜਲੀ ਵਿਭਾਗ ਨੇ ਉਸਨੂੰ ਇੱਕ ਲੱਖ ਪੱਚੀ ਹਜ਼ਾਰ ਰੁਪਏ ਬਿੱਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸਦੇ ਘਰ ਨਾ ਤਾਂ ਕੋਈ ਏਸੀ ਚੱਲ ਰਿਹਾ ਹੈ ਅਤੇ ਨਾਂ ਹੀ ਮੋਟਰਾਂ ਹਨ | ਘਰ ‘ਚ ਸਿਰਫ਼ ਦੋ ਕਮਰੇ ਹਨ। ਉਨ੍ਹਾਂ ਵਿੱਚ ਵੀ ਨੌ ਵਾਟ ਦੇ ਬਲਬ ਲੱਗੇ ਹੋਏ ਹਨ।

ਉਨ੍ਹਾਂ ਕਿਹਾ ਕਿ ਜਿਸ ਥਾਂ ਉਸਦੇ ਘਰ ਦਾ ਬਿਜਲੀ ਮੀਟਰ ਲੱਗਿਆ ਹੋਇਆ ਹੈ, ਉਹ ਘਰ ਤੋਂ ਬਹੁਤ ਦੂਰ ਹੈ। ਜਿੱਥੇ ਕੋਈ ਸਾਫ਼ ਸਫ਼ਾਈ ਨਹੀਂ ਅਤੇ ਖੁੱਲ੍ਹੀਆਂ ਤਾਰਾਂ ਛੱਡੀਆਂ ਪਈਆ ਹਨ। ਜੋ ਕਿ ਠੇਕੇਦਾਰ ਦੀ ਅਣਗਹਿਲੀ ਹੈ, ਪਰ ਖੁਮਿਆਜਾ ਉਕਤ ਗਰੀਬ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਉਹ ਬਹੁਤ ਗਰੀਬ ਹੈ। ਇਸ ਲਈ ਉਹ ਐਨਾ ਬਿੱਲ (electricity bill) ਨਹੀਂ ਭਰ ਸਕਦਾ | ਬਗੀਚਾ ਸਿੰਘ ਨੇ ਮੰਗ ਕੀਤੀ ਕਿ ਉਸਦਾ ਬਿੱਲ ਮੁਆਫ਼ ਕੀਤਾ ਜਾਵੇ। ਅਤੇ ਬਿਜਲੀ ਮੀਟਰਾਂ ਨੂੰ ਚੈੱਕ ਕੀਤਾ ਜਾਵੇ।

Exit mobile version