ਚੰਡੀਗੜ੍ਹ 30 ਦਸੰਬਰ 2022: ਇਸ ਵੇਲੇ ਚੀਨ ਸਮੇਤ ਦੁਨੀਆ ਦੇ ਕਈ ਦੇਸ਼ਾਂ ‘ਚ ਕੋਰੋਨਾ (Corona) ਦਾ ਗੰਭੀਰ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦੀ ਸਥਿਤੀ ਲਈ ਮਾਹਰ ਮੁੱਖ ਤੌਰ ‘ਤੇ ਓਮੀਕਰੋਨ ਦੇ BF.7 ਵੇਰੀਐਂਟ ਨੂੰ ਮੁੱਖ ਕਾਰਨ ਮੰਨ ਰਹੇ ਹਨ, ਜੋ ਕਿ ਘੱਟ ਗੰਭੀਰ ਹੈ ਪਰ ਇਹ ਸੰਕਰਮਣ ਦੇ ਮਾਮਲਿਆਂ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਚਿੰਤਾ ਖੜ੍ਹੀ ਹੋ ਗਈ ਹੈ ।
ਭਾਰਤ ਵਿੱਚ ਕੋਰੋਨਾ ਦੀ ਸਥਿਤੀ ਦੀ ਗੱਲ ਕਰੀਏ ਤਾਂ ਇੱਥੇ ਸਥਿਤੀ ਕਾਫ਼ੀ ਕਾਬੂ ਵਿੱਚ ਨਜ਼ਰ ਆ ਰਹੀ ਹੈ, ਇਸ ਸਮੇਂ ਸੰਕਰਮਿਤ ਲੋਕਾਂ ਦੀ ਰੋਜ਼ਾਨਾ ਗਿਣਤੀ ਕਾਫ਼ੀ ਨਿਯੰਤਰਿਤ ਹੈ। ਪਿਛਲੇ 24 ਘੰਟਿਆਂ ਵਿੱਚ 243 ਲੋਕਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਵਿਸ਼ਵਵਿਆਪੀ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਹਰਾਂ ਨੇ ਲੋਕਾਂ ਨੂੰ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਨ ਲਈ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ।
ਇਸ ਦੌਰਾਨ ਤਾਜ਼ਾ ਰਿਪੋਰਟਾਂ ਅਨੁਸਾਰ, ਮਾਹਰਾਂ ਨੇ ਲੋਕਾਂ ਨੂੰ ਅਗਲੇ ਡੇਢ ਮਹੀਨੇ ਲਈ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਅਜਿਹਾ ਖ਼ਦਸਾ ਹੈ ਕਿ ਜਨਵਰੀ ਵਿੱਚ ਕੋਰੋਨਾ ਦੀ ਚੌਥੀ ਲਹਿਰ ਦੇਖੀ ਜਾ ਸਕਦੀ ਹੈ | ਸਰਕਾਰੀ ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਅਗਲੇ 40 ਦਿਨਾਂ ਵਿੱਚ ਦੇਸ਼ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸਾਰੇ ਜ਼ਰੂਰੀ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨਾ ਅਤੇ ਕੋਰੋਨਾ ਨੂੰ ਰੋਕਣ ਲਈ ਟੀਕਾਕਰਨ ਨੂੰ ਵਧਾਉਣਾ ਬਹੁਤ ਮਹੱਤਵਪੂਰਨ ਹੈ।