19 ਜਨਵਰੀ 2025: ਪੰਜਾਬ ਦੇ ਫਾਜ਼ਿਲਕਾ (Fazilka) ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਇਸ ਹਾਦਸੇ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ। ਪਿੰਡ ਲੱਖੇ ਕਡਾਈਆਂ ਨੇੜੇ ਘੋੜਾ-ਟਰਾਲਾ ਅਤੇ ਪਿਕਅੱਪ(pickup) ਵਿਚਕਾਰ ਹੋਈ ਆਹਮੋ-ਸਾਹਮਣੇ ਟੱਕਰ ਹੋਈ, ਟੱਕਰ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 7 ਜ਼ਖਮੀ ਹੋ ਗਏ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰ ਆਪਣੀ ਮ੍ਰਿਤਕ ਤਾਈ ਵਿਦਿਆ ਬਾਈ ਦੀਆਂ ਅਸਥੀਆਂ ਲੈ ਕੇ ਬਿਆਸ ਵੱਲ ਜਾ ਰਿਹਾ ਸੀ। ਮ੍ਰਿਤਕ ਦਲਬੀਰ ਸਿੰਘ ਦੇ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਲਗਭਗ 10 ਦਿਨ ਪਹਿਲਾਂ ਉਸਦੀ ਤਾਈ ਵਿਦਿਆ ਬਾਈ ਦੀ ਦਿਲ ਦਾ ਦੌਰਾ (heart attack) ਪੈਣ ਨਾਲ ਮੌਤ ਹੋ ਗਈ ਸੀ। ਅੱਜ ਪਰਿਵਾਰ (family and relatives) ਅਤੇ ਰਿਸ਼ਤੇਦਾਰਾਂ ਦੇ ਲਗਭਗ 20 ਲੋਕ ਮੁਹਾਰ ਸੋਨਾ ਪਿੰਡ ਤੋਂ ਅਸਥੀਆਂ ਵਿਸਰਜਨ ਲਈ ਬਿਆਸ ਜਾ ਰਹੇ ਸਨ।
ਹਾਦਸੇ ਵਿੱਚ 50 ਸਾਲਾ ਦਲਬੀਰ ਸਿੰਘ ਅਤੇ 60 ਸਾਲਾ ਤਾਈ ਰੁਕਾ ਬਾਈ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖਮੀਆਂ ਨੂੰ ਤੁਰੰਤ ਸਰਕਾਰੀ (goverment hospital) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।
Read More: ਧੀ ਨੂੰ ਲੋਹੜੀ ਦੇ ਕੇ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਦੋ ਮੋਟਰਸਾਈਕਲ ਦੀ ਹੋਈ ਟੱਕਰ