ਫਾਜ਼ਿਲਕਾ 19 ਫਰਵਰੀ 2024: ਸਾਲ 2020 ਵਿੱਚ ਵਾਪਰੇ ਇੱਕ ਕਤਲ ਦੇ ਮਾਮਲੇ ਵਿੱਚ ਮਾਣਯੋਗ ਜ਼ਿਲ੍ਹਾ (Fazilka) ਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਚਾਰ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੂੰ 10-10 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ ।
ਜ਼ੁਰਮਾਨਾ ਅਦਾ ਨਾ ਕਰਨ ਤੇ ਦੋਸ਼ੀਆਂ ਨੂੰ ਇੱਕ ਇੱਕ ਸਾਲ ਹੋਰ ਕੈਦ ਭੁਗਤਣੀ ਪਵੇਗੀ। ਜਾਣਕਾਰੀ ਅਨੁਸਾਰ ਇਸ ਸਬੰਧੀ ਅਬੋਹਰ ਥਾਣਾ ਸਿਟੀ ਨੰਬਰ ਦੋ (Fazilka) ਵਿਖੇ 11 ਅਗਸਤ 2020 ਨੂੰ ਐਫਆਈਆਰ ਨੰਬਰ 98 ਧਾਰਾ 302, 34 ਆਈਪੀਸੀ ਦੇ ਤਹਿਤ ਦਰਜ ਕੀਤੀ ਗਈ ਸੀ। ਜਿਸ ਵਿੱਚ ਅਦਾਲਤ ਨੇ ਸੁਣਵਾਈ ਤੋਂ ਬਾਅਦ ਅਨੁਜ ਕੁਮਾਰ, ਵਿਜੇਸ਼ ਕੁਮਾਰ,ਰਕੇਸ਼ ਕੁਮਾਰ ਅਤੇ ਅਮਿਤ ਕੁਮਾਰ ਨੂੰ ਦੋਸ਼ੀ ਮੰਨਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।। ਇਹਨਾਂ ਚਾਰਾਂ ਤੇ ਆਪਣੇ ਹੀ ਦੋਸਤ ਸੁਰਿੰਦਰ ਕੁਮਾਰ ਨੂੰ ਮਾਰਨ ਦਾ ਦੋਸ਼ ਸੀ।