July 4, 2024 8:48 am
Fatima Khatun

ਫਾਤਿਮਾ ਨੇ ਕਾਂਸੀ ਦੇ ਤਮਗੇ ਨਾਲ ਪੈਰਾਲੰਪਿਕ ਦੀ ਟਿਕਟ ਕੀਤੀ ਹਾਸਲ, ਏਸ਼ੀਆ ਦੀ ਦੂਜੀ ਰੈਂਕਿੰਗ ਵਾਲੀ ਬਣੀ ਖਿਡਾਰਨ

ਚੰਡੀਗੜ੍ਹ 17 ਸਤੰਬਰ 2022: ਮੇਰਠ ਦੀ ਬੇਟੀ ਫਾਤਿਮਾ ਖਾਤੂਨ (Fatima Khatun) ਨੇ ਸ਼ੁੱਕਰਵਾਰ ਨੂੰ ਉੱਤਰੀ ਅਫਰੀਕਾ ਦੇ ਮੋਰੱਕੋ ‘ਚ ਆਯੋਜਿਤ ਗ੍ਰੈਂਡ ਪ੍ਰਿਕਸ ‘ਚ ਡਿਸਕਸ ਥਰੋਅ ‘ਚ ਕਾਂਸੀ ਦਾ ਤਮਗਾ ਜਿੱਤਿਆ, ਜਦਕਿ ਉਹ ਜੈਵਲਿਨ ਥ੍ਰੋਅ ‘ਚ ਚੌਥੇ ਸਥਾਨ ‘ਤੇ ਰਹੀ।

6ਵੀਂ ਅੰਤਰਰਾਸ਼ਟਰੀ ਪੈਰਾ-ਐਥਲੈਟਿਕਸ ਮੀਟ ਵਿੱਚ ਫਾਤਿਮਾ ਨੇ ਦੋ ਤਮਗਿਆਂ ਨਾਲ 2024 ਪੈਰਿਸ ਪੈਰਾਲੰਪਿਕ ਲਈ ਕੁਆਲੀਫਾਈ ਕੀਤਾ ਹੈ ਅਤੇ ਵਿਸ਼ਵ ਚੈਂਪੀਅਨਸ਼ਿਪ 2023 ਅਤੇ ਏਸ਼ੀਅਨ ਖੇਡਾਂ ਵਿੱਚ ਵੀ ਜਗ੍ਹਾ ਪੱਕੀ ਕੀਤੀ ਹੈ। ਉਹ ਏਸ਼ੀਆ ਦੀ ਦੂਜੀ ਰੈਂਕਿੰਗ ਵਾਲੀ ਖਿਡਾਰਨ ਵੀ ਬਣ ਗਈ ਹੈ।

ਕਿਠੋਰ ਦੇ ਰਾਧਨਾ ਪਿੰਡ ਦੀ ਰਹਿਣ ਵਾਲੀ 30 ਸਾਲਾ ਫਾਤਿਮਾ ਨੇ ਆਪਣੀ ਹਿੰਮਤ ਦੇ ਦਮ ‘ਤੇ ਇਹ ਮੁਕਾਮ ਹਾਸਲ ਕੀਤਾ ਹੈ। ਉਸ ਨੇ ਡਿਸਕਸ ਥਰੋਅ ਵਿੱਚ 17.65 ਮੀਟਰ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ, ਜਦੋਂ ਕਿ ਜੈਵਲਿਨ ਥਰੋਅ ਵਿੱਚ ਉਹ 15 ਮੀਟਰ ਥਰੋਅ ਨਾਲ ਚੌਥੇ ਸਥਾਨ ’ਤੇ ਰਿਹਾ। ਪੈਰਾਲੰਪਿਕ ਲਈ ਕੁਆਲੀਫਾਇੰਗ ਮਾਰਕ 13 ਮੀਟਰ ਸੀ।