ਪਹਿਲੀ ਮਹਿਲਾ ਮੁਸਲਿਮ

Fatima Sheikh Birthday : ਭਾਰਤ ਦੀ ਪਹਿਲੀ ਮਹਿਲਾ ਮੁਸਲਿਮ ਅਧਿਆਪਕਾ ਦੇ ਜਨਮ ਦਿਨ ‘ਤੇ ਗੂਗਲ ਨੇ ਬਣਾਇਆ ਡੂਡਲ

ਚੰਡੀਗੜ੍ਹ, 9 ਜਨਵਰੀ 2022 : ਅੱਜ 9 ਜਨਵਰੀ ਨੂੰ ਜੋ ਡੂਡਲ ਤੁਸੀਂ ਗੂਗਲ ‘ਤੇ ਦੇਖ ਰਹੇ ਹੋ, ਉਹ ਫਾਤਿਮਾ ਸ਼ੇਖ ਦਾ ਹੈ, ਉਸ ਨੂੰ ਉਸ ਦੇ 191ਵੇਂ ਜਨਮ ਦਿਨ ‘ਤੇ ਯਾਦ ਕੀਤਾ ਜਾ ਰਿਹਾ ਹੈ।

ਬੀਬੀ ਫਾਤਿਮਾ ਸ਼ੇਖ, ਜਿਸ ਨੇ 19ਵੀਂ ਸਦੀ ਵਿੱਚ ਦਲਿਤਾਂ ਅਤੇ ਔਰਤਾਂ ਦੀ ਸਿੱਖਿਆ ਵਿੱਚ ਜੋਤੀਰਾਓ ਫੂਲੇ ਅਤੇ ਸਾਵਿਤਰੀਬਾਈ ਫੂਲੇ ਦਾ ਸਮਰਥਨ ਕੀਤਾ |

ਉਹ ਆਧੁਨਿਕ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਵੀ ਸੀ ਅਤੇ ਸਮਾਜ ਦੇ ਦੱਬੇ-ਕੁਚਲੇ ਵਰਗ ਦੀ ਸਿੱਖਿਆ ਵਿੱਚ ਬੇਮਿਸਾਲ ਯੋਗਦਾਨ ਪਾਇਆ। ਭਾਰਤੀ ਸਮਾਜ ਵਿੱਚ ਸਿੱਖਿਆ ਦਾ ਕੋਈ ਅਧਿਕਾਰ ਨਹੀਂ ਸੀ।

ਉਸਨੇ ਮੁਸਲਿਮ ਔਰਤਾਂ ਲਈ ਬਹੁਤ ਕੰਮ ਕੀਤਾ। 1848 ਵਿੱਚ, ਫਾਤਿਮਾ ਸ਼ੇਖ ਨੇ ਸਮਾਜ ਸੁਧਾਰਕ ਜੋਤੀਰਾਓ ਅਤੇ ਸਾਵਿਤਰੀਬਾਈ ਫੂਲੇ ਦੇ ਨਾਲ ਮਿਲ ਕੇ ਲੜਕੀਆਂ ਲਈ ਇੱਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ।

ਸਿੱਖਿਆ ਦੀ ਇਸ ਕ੍ਰਾਂਤੀ ਦੇ ਬਦਲੇ ਫਾਤਿਮਾ ਬੀਬੀ ਅਤੇ ਸਾਵਿਤਰੀਬਾਈ ਨੇ ਗੋਬਰ ਅਤੇ ਪੱਥਰ ਸੁੱਟਣ ਵਰਗਾ ਤਸ਼ੱਦਦ ਝੱਲਿਆ, ਪਰ ਸਮਾਜਿਕ ਉੱਨਤੀ ਦਾ ਜਤਨ ਨਹੀਂ ਛੱਡਿਆ।

ਜੇਕਰ ਅਜਿਹਾ ਨਾ ਹੁੰਦਾ ਤਾਂ ਸ਼ਾਇਦ ਅੱਜ ਦਾ ਭਾਰਤ ਇਸ ਤਰ੍ਹਾਂ ਦਾ ਨਾ ਹੁੰਦਾ। ਆਓ ਅੱਜ ਉਸ ਨੂੰ ਪ੍ਰਣਾਮ ਕਰੀਏ ਅਤੇ ਉਸ ਨੂੰ ਹਮੇਸ਼ਾ ਯਾਦ ਰੱਖਣ ਦੀ ਸਹੁੰ ਚੁੱਕੀਏ।

Scroll to Top