ਭਾਰਤ ਸਰਕਾਰ ਨੇ ਭਾਰਤ ਵਿੱਚ ਹਰੀ ਕ੍ਰਾਂਤੀ ਦੇ ਪਿਤਾਮਾ ਅਤੇ ਪ੍ਰਸਿੱਧ ਖੇਤੀ ਵਿਗਿਆਨੀ ਡਾ. ਐਮ.ਐਸ ਸਵਾਮੀਨਾਥਨ (MS Swaminathan) ਸਮੇਤ ਤਿੰਨ ਦੋ ਹੋਰ ਸਖਸ਼ੀਅਤਾਂ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਹੈ। ਐੱਮ.ਐੱਸ ਸਵਾਮੀਨਾਥਨ ਨੇ ਇਹ ਯਕੀਨੀ ਬਣਾਉਣ ਦੇ ਉਦੇਸ਼ ਨਾਲ ਖੇਤੀਬਾੜੀ ਦਾ ਅਧਿਐਨ ਕੀਤਾ ਕਿ ਦੇਸ਼ ਵਿੱਚ ਭੋਜਨ ਦੀ ਕਮੀ ਨਾ ਹੋਵੇ। ਅਸਲ ਵਿਚ ਦੂਜੇ ਵਿਸ਼ਵ ਯੁੱਧ ਦੌਰਾਨ 1943 ਵਿਚ ਬੰਗਾਲ ਵਿਚ ਭਿਆਨਕ ਕਾਲ ਪਿਆ ਸੀ, ਜਿਸਦਾ ਸਵਾਮੀਨਾਥਨ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸਦੇ ਚੱਲਦੇ ਉਨ੍ਹਾਂ ਨੇ 1944 ਵਿੱਚ ਮਦਰਾਸ ਐਗਰੀਕਲਚਰਲ ਕਾਲਜ ਤੋਂ ਖੇਤੀਬਾੜੀ ਵਿਗਿਆਨ ਵਿੱਚ ਬੈਚਲਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ।
ਸਵਾਮੀਨਾਥਨ (MS Swaminathan) ਨੇ 1947 ਵਿੱਚ ਜੈਨੇਟਿਕਸ ਅਤੇ ਪੌਦਿਆਂ ਦੇ ਪ੍ਰਜਨਨ ਦਾ ਅਧਿਐਨ ਕਰਨ ਲਈ ਦਿੱਲੀ ਵਿੱਚ ਭਾਰਤੀ ਖੇਤੀ ਖੋਜ ਸੰਸਥਾ (IARI) ਵਿੱਚ ਚਲੇ ਗਏ । ਉਨ੍ਹਾਂ ਨੇ 1949 ਵਿੱਚ ਸਾਇਟੋਜੈਨੇਟਿਕਸ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਇਸਦੇ ਨਾਲ ਹੀ ਐੱਮ ਐੱਸ ਸਵਾਮੀਨਾਥਨ ਆਲੂਆਂ ‘ਤੇ ਆਪਣੀ ਖੋਜ ਕੀਤੀ।
ਪੁਲਿਸ ਸੇਵਾ ਛੱਡ ਖੇਤੀਬਾੜੀ ਖੇਤਰ ਚੁਣਿਆ
ਕਿਹਾ ਜਾਂਦਾ ਹੈ ਕਿ ਡਾ. ਐੱਮ.ਐੱਸ ਸਵਾਮੀਨਾਥਨ ‘ਤੇ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਲਈ ਦਬਾਅ ਪਾਇਆ ਗਿਆ। ਸਵਾਮੀਨਾਥਨ ਨੇ ਵੀ ਸਿਵਲ ਸਰਵਿਸਿਜ਼ ਇਮਤਿਹਾਨ ਵਿਚ ਭਾਗ ਲਿਆ ਅਤੇ ਭਾਰਤੀ ਪੁਲਿਸ ਸੇਵਾ ਵਿਚ ਚੁਣਿਆ ਗਿਆ। ਉਸੇ ਸਮੇਂ ਦੌਰਾਨ, ਖੇਤੀਬਾੜੀ ਖੇਤਰ ਵਿੱਚ ਇੱਕ ਮੌਕਾ ਨੀਦਰਲੈਂਡ ਵਿੱਚ ਜੈਨੇਟਿਕਸ ਵਿੱਚ ਯੂਨੈਸਕੋ ਫੈਲੋਸ਼ਿਪ ਦੇ ਰੂਪ ਵਿੱਚ ਆਇਆ। ਸਵਾਮੀਨਾਥਨ ਨੇ ਪੁਲਿਸ ਸੇਵਾ ਛੱਡ ਕੇ ਨੀਦਰਲੈਂਡ ਜਾਣਾ ਠੀਕ ਸਮਝਿਆ। 1954 ਵਿੱਚ ਖੇਤੀਬਾੜੀ ਭਾਰਤ ਆਏ ਅਤੇ ਇੱਥੇ ਖੇਤੀਬਾੜੀ ਦੇ ਖੇਤਰ ‘ਚ ਕੰਮ ਸ਼ੁਰੂ ਕਰ ਦਿੱਤਾ। ਉਹ ਪਹਿਲਾ ਵਿਅਕਤੀ ਹੈ ਜਿਨ੍ਹਾਂ ਨੇ ਕਣਕ ਦੀ ਉੱਤਮ ਕਿਸਮ ਦੀ ਪਛਾਣ ਕੀਤੀ। ਇਸ ਨਾਲ ਭਾਰਤ ਵਿੱਚ ਕਣਕ ਦੇ ਉਤਪਾਦਨ ਵਿੱਚ ਭਾਰੀ ਵਾਧਾ ਹੋਇਆ ਹੈ।
ਵੱਡੇ ਭਰਾ ਨੇ ਕੀਤਾ ਪਾਲਣ-ਪੋਸ਼ਣ
ਪ੍ਰਸਿੱਧ ਖੇਤੀ ਵਿਗਿਆਨੀ ਐਮਐਸ ਸਵਾਮੀਨਾਥ (MS Swaminathan) ਦਾ ਜਨਮ ਸਾਲ 07 ਅਗਸਤ 1925 ਵਿੱਚ ਮਦਰਾਸ ਪ੍ਰੈਜ਼ੀਡੈਂਸੀ ਵਿੱਚ ਹੋਇਆ ਸੀ। ਸਵਾਮੀਨਾਥਨ ਸਿਰਫ਼ 11 ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਿਓ ਦੀ ਮੌਤ ਹੋ ਗਈ। ਉਨ੍ਹਾਂ ਦੇ ਵੱਡੇ ਭਰਾ ਨੇ ਸਵਾਮੀਨਾਥ ਨੂੰ ਪੜ੍ਹਾਇਆ ਅਤੇ ਪਾਲਣ-ਪੋਸ਼ਣ ਕੀਤਾ । ਕਿਹਾ ਇਹ ਵੀ ਜਾਂਦਾ ਹੈ ਕਿ ਸਵਾਮੀਨਾਥ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਡਾਕਟਰੀ ਦੀ ਪੜ੍ਹਾਈ ਕਰੇ ਪਰ ਉਨ੍ਹਾਂ ਨੇ ਆਪਣੀ ਪੜ੍ਹਾਈ ਜੀਵ-ਵਿਗਿਆਨ ਨਾਲ ਸ਼ੁਰੂ ਕੀਤੀ।
ਸਵਾਮੀਨਾਥ ਨੇ ਦੇਸ਼ ਨੂੰ ਅਕਾਲ ਤੋਂ ਮੁਕਤ ਕਰਵਾਉਣ ਅਤੇ ਕਿਸਾਨਾਂ ਨੂੰ ਮਜ਼ਬੂਤ ਕਰਨ ਵਾਲੀ ਨੀਤੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀ ਪ੍ਰਧਾਨਗੀ ਹੇਠ ਇੱਕ ਕਮਿਸ਼ਨ ਵੀ ਬਣਾਇਆ ਗਿਆ ਸੀ ਜਿਸ ਨੇ ਕਿਸਾਨਾਂ ਦੀ ਜ਼ਿੰਦਗੀ ਸੁਧਾਰਨ ਲਈ ਕਈ ਅਹਿਮ ਸਿਫ਼ਾਰਸ਼ਾਂ ਕੀਤੀਆਂ ਸਨ।
ਸਵਾਮੀਨਾਥਨ ਨੂੰ ਉਸਦੇ ਕੰਮ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਪਦਮਸ਼੍ਰੀ (1967), ਪਦਮਭੂਸ਼ਣ (1972), ਪਦਮਵਿਭੂਸ਼ਣ (1989), ਮੈਗਸੇਸੇ ਪੁਰਸਕਾਰ (1971) ਅਤੇ ਵਿਸ਼ਵ ਭੋਜਨ ਪੁਰਸਕਾਰ (1987) ਪ੍ਰਮੁੱਖ ਹਨ। ਪਿਛਲੇ ਸਾਲ 28 ਸਤੰਬਰ 2023 ਨੂੰ ਐੱਮਐੱਸ ਸਵਾਮੀਨਾਥਨ ਪੂਰੇ ਹੋ ਗਏ | ਉਨ੍ਹਾਂ ਦੇ ਦੇਸ਼ ਦੇ ਖੇਤੀਬਾੜੀ ਖੇਤਰ ‘ਚ ਵੱਡਾ ਯੋਗਦਾਨ ਦਿੱਤਾ |