ਸੁਲਤਾਨਵਿੰਡ ਨਹਿਰ

ਵੱਡੀ ਖ਼ਬਰ : ਸੁਲਤਾਨਵਿੰਡ ਨਹਿਰ ‘ਚ ਪਿਓ ਨੇ ਦੋਵਾਂ ਪੁੱਤਾਂ ਸਮੇਤ ਛਾਲ ਮਾਰ ਕੇ ਕੀਤੀ ਖੁਦਕੁਸ਼ੀ

ਚੰਡੀਗੜ੍ਹ, 4 ਅਕਤੂਬਰ 2021 : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੀ ਸੁਲਤਾਨਵਿੰਡ ਨਹਿਰ ‘ਚ ਪਿਓ ਨੇ ਆਪਣੇ 2 ਬੱਚਿਆਂ ਸਮੇਤ ਨਹਿਰ ‘ਚ ਸ਼ਾਲ ਮਾਰ ਦਿੱਤੀ ਹੈ |

ਨਹਿਰ ‘ਚ ਚੱਲ ਮਾਰਨ ਵਾਲਾ ਵਿਅਕਤੀ ਗੁਰਸਿੱਖ ਸੀ, ਜਿਸ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਘਟਨਾ ਸਥਾਨ ’ਤੇ ਪੁੱਜੀ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚੋਂ ਪਿਓ ਅਤੇ ਦੋਵੇਂ ਪੁੱਤਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ

ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਨੂੰ ਜਾਂਚ ਦੌਰਾਨ ਗੁਰਸਿੱਖ ਪਰਿਵਾਰ ਦਾ ਮੋਬਾਇਲ ਫੋਨ, ਮੋਟਰਸਾਈਕਲ, ਬੱਚੇ ਦੀ ਐਨਕ ਅਤੇ ਉਸ ਦੀਆਂ ਚੱਪਲਾਂ ਬਰਾਮਦ ਹੋਈਆਂ, ਜਿਸ ਤੋਂ ਪੁਲਿਸ ਨੂੰ ਲੱਗਾ ਕਿ ਉਨ੍ਹਾਂ ਨੇ ਨਹਿਰ ’ਚ ਛਾਲ ਮਾਰੀ ਹੈ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਸਿੰਘ ਰੋਜ਼ਾਨਾ ਆਪਣੇ ਦੋਵੇਂ ਪੁੱਤਰਾਂ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੁਦਵਾਰਾ ਸਾਹਿਬ ਵਿਖੇ ਜਾਂਦਾ ਸੀ, ਤੇ ਜਿਸ ਦਿਨ ਉਹਨਾਂ ਨਹਿਰ ‘ਚ ਛਾਲ ਮਾਰੀ ਤਾਂ ਉਹ ਆਪਣੇ ਬੱਚਿਆਂ ਨੂੰ ਆਈਸਕਰੀਮ ਖਵਾਉਣ ਲਈ ਲੈ ਕੇ ਗਿਆ ਸੀ, ਪਰ ਉਹ ਵਾਪਸ ਘਰ ਨਹੀਂ ਪਰਤੇ |

ਜਿਸ ਤੋਂ ਬਾਅਦ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਦਰਜ਼ ਕਰਵਾਈ ਅਤੇ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਮਨਦੀਪ ਸਿੰਘ ਨੇ ਦੋਵਾਂ ਪੁੱਤਾਂ ਸਮੇਤ ਨਹਿਰ ‘ਚ ਛਾਲ ਮਾਰ ਦਿੱਤੀ ਹੈ

Scroll to Top