Site icon TheUnmute.com

Pathankot: ਪਠਾਨਕੋਟ ‘ਚ ਪੂਜਾ ਸਮੱਗਰੀ ਵਿਸਰਜਨ ਕਰਨ ਗਏ ਪਿਓ-ਪੁੱਤ ਚੱਕੀ ਦਰਿਆ ‘ਚ ਡੁੱਬੇ

Chakki River

ਚੰਡੀਗੜ੍ਹ, 03 ਅਕਤੂਬਰ 2024: ਪਠਾਨਕੋਟ ਵਿਖੇ ਦਰਿਆ ‘ਚ ਡੁੱਬਣ ਕਾਰਨ ਪਿਓ-ਪੁੱਤ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦਰਅਸਲ, ਦਰਿਆ (Chakki River) ‘ਚ ਪੂਜਾ ਸਮੱਗਰੀ ਵਿਸਰਜਨ ਕਰਨ ਗਏ ਪਿਓ-ਪੁੱਤ ਦਰਿਆ ‘ਚ ਰੁੜ੍ਹ ਗਏ | ਗੋਤਾਖੋਰਾਂ ਨੇ ਪਿਓ ਦੀ ਲਾਸ਼ ਬਰਾਮਦ ਕਰ ਲਈ ਹੈ, ਜਦਕਿ 12 ਸਾਲਾ ਪੁੱਤਰ ਦੀ ਭਾਲ ਅਜੇ ਵੀ ਜਾਰੀ ਹੈ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੈਰ ਫਿਸਲਣ ਕਾਰਨ ਉਹ ਦਰਿਆ ‘ਚ ਡੁੱਬ ਗਏ ।

ਮਿਲੀ ਜਾਣਕਾਰੀ ਮੁਤਾਬਕ ਪਿਓ-ਪੁੱਤ ਬਸੰਤ ਕਾਲੋਨੀ ਦੇ ਰਹਿਣ ਵਾਲੇ ਸਨ | ਵਿਨੈ ਮਹਾਜਨ ਆਪਣੇ 12 ਸਾਲਾ ਪੁੱਤਰ ਔਜਸ ਮਹਾਜਨ ਨਾਲ ਪਠਾਨਕੋਟ ਦੇ ਚੱਕੀ ਦਰਿਆ (Chakki River) ‘ਚ ਪੂਜਾ ਸਮੱਗਰੀ ਵਿਸਰਜਨ ਕਰਨ ਗਿਆ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪੈਰ ਤਿਲਕਣ ਕਾਰਨ ਦੋਵਾਂ ‘ਚੋਂ ਇੱਕ ਪਾਣੀ ‘ਚ ਡੁੱਬ ਗਿਆ ਅਤੇ ਇੱਕ ਨੂੰ ਡੁੱਬਦਾ ਦੇਖ ਦੂਜੇ ਨੇ ਬਚਾਉਣ ਲਈ ਪਾਣੀ ‘ਚ ਛਾਲ ਮਾਰ ਦਿੱਤੀ। ਜਿਸ ਕਾਰਨ ਦੋਵੇਂ ਜਣੇ ਦਰਿਆ ‘ਚ ਡੁੱਬ ਗਏ।

ਜਦੋਂ ਦੋਵੇਂ ਸ਼ਾਮ ਤੱਕ ਘਰ ਵਾਪਸ ਨਹੀਂ ਪਰਤੇ ਤਾਂ ਪਰਿਵਾਰ ਵਾਲੇ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਕੀ ਪੁਲ ਪਹੁੰਚੇ। ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਅਤੇ NDRF ਟੀਮ ਨੂੰ ਸੂਚਨਾ ਦਿੱਤੀ। ਫਿਲਹਾਲ ਪੁਲਿਸ ਨੇ ਵਿਨੈ ਮਹਾਜਨ ਦੀ ਲਾਸ਼ ਬਰਾਮਦ ਕਰ ਲਈ ਹੈ। ਦਰਿਆ ‘ਚ ਡੁੱਬੇ ਬੱਚੇ ਦਾ ਪਤਾ ਲਗਾਇਆ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Exit mobile version