Site icon TheUnmute.com

ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਫਤਿਹਜੰਗ ਬਾਜਵਾ ਨੇ ਦਿੱਤਾ ਵੱਡਾ ਬਿਆਨ

Fatehjang Bajwa

ਚੰਡੀਗੜ੍ਹ 27 ਦਸੰਬਰ 2021 : ਪੰਜਾਬ ਵਿਧਾਨ ਸਭਾ ਚੋਣਾਂ (Punjab Assembly elections) ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਦੋ ਕਾਂਗਰਸੀ ਵਿਧਾਇਕ ਫਤਿਹਜੰਗ ਬਾਜਵਾ (Fatehjang Bajwa) ਤੇ ਬਲਵਿੰਦਰ ਲਾਡੀ ਸਣੇ ਕਈ ਵੱਡੇ ਆਗੂ ਬੀਜੇਪੀ ‘ਚ ਸ਼ਾਮਲ ਗਏ ਹਨ।ਭਾਜਪਾ ‘ਚ ਸ਼ਾਮਲ ਹੁੰਦੇ ਹੀ ਫਤਿਹਜੰਗ ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਤਰੱਕੀ ਦੇ ਰਾਹੇ ਪਾਉਣਾ ਹੈ ਤਾਂ ਇਕੋ ਹੀ ਜਗ੍ਹਾ ਭਾਜਪਾ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦਾ ਝੰਡਾ ਲੈ ਕੇ ਪੰਜਾਬ ਜਾਣਗੇ ਤੇ ਪਾਰਟੀ ਲਈ ਡਟ ਕੇ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਅਗਲੇ 2-4 ਮਹੀਨਿਆਂ ਵਿਚ ਤੁਸੀਂ ਵੇਖ ਲਿਓ ਪੰਜਾਬ ਵਿਚ ਬੀਜੇਪੀ ਦਾ ਝੰਡਾ ਕਿਵੇਂ ਲਹਿਰਾਉਂਦਾ ਹੈ।

ਦੱਸ ਦਈਏ ਕਿ ਅੱਜ ਕਾਂਗਰਸ ਦੇ ਦੋ ਵਿਧਾਇਕ ਫਤਿਹਜੰਗ ਬਾਜਵਾ (Fatehjang Bajwa) ਤੇ ਬਲਵਿੰਦਰ ਲਾਡੀ ਭਾਜਪਾ ਵਿਚ ਸ਼ਾਮਲ ਹੋਏ ਹਨ। ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਤੇਜ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਦਿਨੇਸ਼ ਮੋਗੀਆ, ਰਾਜਦੇਵ ਖਾਲਸਾ ਵੀ ਭਾਜਪਾ ਵਿਚ ਸ਼ਾਮਲ ਹੋਏ ਹਨ।

Exit mobile version