Site icon TheUnmute.com

Fatehgarh : ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਨੇ ਹੋਸਟਲ ਦੇ ਕਮਰੇ ‘ਚ ਕੀਤੀ ਜੀਵਨ ਲੀਲਾ ਸਮਾਪਤ

24 ਫਰਵਰੀ 2025: ਫਤਿਹਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵੱਲੋਂ ਚਲਾਈ ਜਾ ਰਹੀ ਵਿੱਦਿਅਕ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨਅਰਿੰਗ ਕਾਲਜ (Baba Banda Singh Bahadur Engineering College) ‘ਚ ਇੰਜੀਨਅਰਿੰਗ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਉਥੇ ਹੀ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ.(ਡੀ) ਰਕੇਸ਼ ਯਾਦਵ (rakesh yadav) ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਵਿਦਿਆਰਥੀ ਜਿਸ ਦਾ ਨਾਮ ਕਾਰਤਿਕ ਹੈ,ਕਾਲਜ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। ਮ੍ਰਿਤਕ ਲੜਕੇ ਦੇ ਵਾਰਿਸਾਂ ਦਾ ਇੱਥੇ ਪਹੁੰਚਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ,ਜਿਨ੍ਹਾਂ ਦੇ ਬਿਆਨਾਂ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ|

Read More: Fatehgarh: ਬੈਂਕ ਦੇ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਨ.ਹਿ.ਰ ‘ਚ ਮਾ.ਰੀ ਛਾ.ਲ

Exit mobile version