July 6, 2024 7:07 pm
PSGPC

PSGPC ਦੇ ਸਾਬਕਾ ਪ੍ਰਧਾਨ ਮਸਤਾਨ ਸਿੰਘ ਨਨਕਾਣਾ ਸਾਹਿਬ ਸਮੇਤ ਪਰਿਵਾਰ ‘ਤੇ ਹੋਇਆ ਜਾਨਲੇਵਾ ਹਮਲਾ

ਚੰਡੀਗੜ੍ਹ 20 ਅਪ੍ਰੈਲ 2022: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਸਾਬਕਾ ਪ੍ਰਧਾਨ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਜਾਨਲੇਵਾ ਹਮਲਾ ਹੋਇਆ ਹੈ | ਦਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ ਉਨ੍ਹਾਂ ਦੇ ਦੋ ਸਪੁੱਤਰ ਤੇ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਨਨਕਾਣਾ ਸਾਹਿਬ ਪੁਲਿਸ ਵੱਲੋਂ ਕੋਈ ਵੀ ਸੁਣਵਾਈ ਨਾ ਕੀਤੇ ਜਾਣ ਕਾਰਨ ਉਹ ਨਨਕਾਣਾ ਸਾਹਿਬ ਦੇ ਸਰਕਾਰੀ ਹਸਪਤਾਲ ‘ਚ ਜ਼ੇਰੇ ਇਲਾਜ ਜ਼ਿੰਦਗੀ ਮੌਤ ਦੀ ਲੜਾਈ ਨਾਲ ਜੂਝ ਰਹੇ ਹਨ।

ਇਸ ਮਾਮਲੇ ਨੂੰ ਲੈ ਕੇ ਮਸਤਾਨ ਸਿੰਘ ਦੇ ਪੁੱਤਰ ਦਿਲਾਵਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਿੱਚ ਨਾਅਰੇ ਲਗਾਏ ਜਾ ਰਹੇ ਹਨ। ਆਜ਼ਾਦੀ ਆਜ਼ਾਦੀ ਆਜ਼ਾਦੀ ਕਹਿੰਦੇ ਏਥੇ ਘੱਟ ਗਿਣਤੀਆਂ ਲਈ ਕੋਈ ਆਜ਼ਾਦੀ ਕੋਈ ਸੁਰੱਖਿਆ ਕੋਈ ਲਾਭ ਪ੍ਰਾਪਤ ਨਹੀਂ ਹਨ | ਜਿਸ ਲਈ ਹਰ ਰੋਜ਼ ਪਾਕਿਸਤਾਨ ਵਿਚ ਸਿੱਖ ਹਿੰਦੂ ਪਰਿਵਾਰਾਂ ਦੇ ਉੱਪਰ ਜਾਨਲੇਵਾ ਹਮਲੇ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਇੱਥੋਂ ਦੀ ਸਰਕਾਰ ਦੇ ਨੁਮਾਇੰਦੇ ਤੇ ਪੁਲਿਸ ਦੀ ਮਿਲੀਭੁਗਤ ਨਾਲ ਭੌਂ ਮਾਫੀਆ ਗਰੁੱਪ ਦਿਨ ਬਦਿਨ ਲੋਕਾਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਕਰਦੇ ਹੋਏ ਤਕੜੇ ਹੋ ਰਹੇ ਹਨ ਤੇ ਕਈਆਂ ਦੀਆਂ ਇਹ ਖ਼ਤਰਨਾਕ ਗਰੁੱਪ ਜਾਨਾਂ ਵੀ ਲੈ ਚੁੱਕੇ ਹਨ ਜੋ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।