Site icon TheUnmute.com

J&K: ਫਾਰੂਕ ਅਬਦੁੱਲਾ ਨੂੰ ਪਾਕਿਸਤਾਨ ਦੇ ਬੁਲਾਰੇ ਵਾਂਗ ਬੋਲਣਾ ਬੰਦ ਕਰਨਾ ਚਾਹੀਦਾ ਹੈ: ਤਰੁਣ ਚੁੱਘ

Tarun Chugh

ਦਿੱਲੀ/ਸ੍ਰੀਨਗਰ/ਚੰਡੀਗੜ੍ਹ 13 ਜੂਨ 2024: ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਪਾਰਟੀ ਇੰਚਾਰਜ ਤਰੁਣ ਚੁੱਘ (Tarun Chugh) ਨੇ ਅੱਜ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੀ ਅਜਿਹੇ ਸਮੇਂ ‘ਚ ਪਾਕਿਸਤਾਨ ਨਾਲ ਗੱਲਬਾਤ ਦਾ ਸੁਝਾਅ ਦੇਣ ਦੀ ਆਲੋਚਨਾ ਕੀਤੀ, ਉਨ੍ਹਾਂ ਕਿਹਾ ਜਦਕਿ ਪਾਕਿਸਤਾਨ ਅਤਿ+ਵਾਦੀ ਗਤੀਵਿਧੀਆਂ ਨੂੰ ਵਧਾ ਰਿਹਾ ਹੈ।

ਅਬਦੁੱਲਾ ਦੇ ਸੁਝਾਅ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਚੁੱਘ (Tarun Chugh) ਨੇ ਕਿਹਾ ਕਿ ਪਾਕਿਸਤਾਨ ਨਾਲ ਉਸੇ ਤਰ੍ਹਾਂ ਨਜਿੱਠਿਆ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਸਰਹੱਦ ਪਾਰ ਅਤਿ+ਵਾਦ ਨੂੰ ਵਧਾਵਾ ਅਤੇ ਸਾਜ਼ਿਸ਼ ਰਚ ਕੇ ਭਾਰਤ ਨਾਲ ਕਰ ਰਿਹਾ ਹੈ। ਚੁੱਘ ਨੇ ਕਿਹਾ ਕਿ ਮੋਦੀ ਸਰਕਾਰ ਪਹਿਲਾਂ ਦੀ ਤਰ੍ਹਾਂ ਹੀ ਪਾਕਿਸਤਾਨ ਸਪਾਂਸਰਡ ਅਤਿ+ਵਾਦ ਨੂੰ ਖਤਮ ਕਰਨ ਲਈ ਦ੍ਰਿੜ ਹੈ।

ਉਨ੍ਹਾਂ ਨੇ ਕਿਹਾ ਕਿ “ਫਾਰੂਕ ਅਬਦੁੱਲਾ ਨੂੰ ਪਾਕਿਸਤਾਨ ਆਈਐਸਆਈ ਦੇ ਪੀਆਰਓ ਵਾਂਗ ਵਿਵਹਾਰ ਕਰਨਾ ਬੰਦ ਕਰਨਾ ਚਾਹੀਦਾ ਹੈ ਅਤੇ ਪਹਿਲਾਂ ਭਾਰਤ ਦੀ ਰਾਸ਼ਟਰੀ ਸੁਰੱਖਿਆ ਬਾਰੇ ਸੋਚਣਾ ਚਾਹੀਦਾ ਹੈ” | ਚੁੱਘ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਹੈ ਕਿ ਅਤਿ+ਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਪਾਕਿਸਤਾਨ ਨੂੰ ਕਹਿਣ ਦੀ ਬਜਾਏ, ਅਬਦੁੱਲਾ ਭਾਰਤ ਨੂੰ ਪਾਕਿਸਤਾਨ ਸਰਕਾਰ ਨਾਲ ਸ਼ਾਂਤੀ ਵਾਰਤਾ ਲਈ ਅੱਗੇ ਲਿਜਾਣ ਦੇ ਸੁਝਾਅ ਦੇ ਰਹੇ ਹਨ |

ਤਰੁਣ ਚੁੱਘ ਨੇ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਅਬਦੁੱਲਾ ਹਮੇਸ਼ਾ ਪਾਕਿਸਤਾਨ ਦੀ ਭਾਸ਼ਾ ਬੋਲਦੇ ਰਹੇ ਹਨ ਅਤੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਆਮ ਆਦਮੀ ਦੇ ਵਿਕਾਸ ਅਤੇ ਤਰੱਕੀ ਦੀ ਕੋਈ ਚਿੰਤਾ ਨਹੀਂ ਹੈ। ਅਜਿਹੇ ਸਮੇਂ ਵਿਚ ਜਦੋਂ ਜੰਮੂ-ਕਸ਼ਮੀਰ ਵਿਚ ਸੈਰ-ਸਪਾਟਾ ਸਿਖਰ ‘ਤੇ ਹੈ, ਅਬਦੁੱਲਾ ਨੂੰ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਅਤਿ+ਵਾਦੀ ਦੀ ਸਖ਼ਤ ਨਿੰਦਾ ਕਰਨੀ ਚਾਹੀਦੀ ਹੈ। ਅਬਦੁੱਲਾ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਵਿਚਲੇ ਆਪਣੇ ਆਕਾਵਾਂ ਨੂੰ ਸਰਹੱਦ ਪਾਰ ਇਨ੍ਹਾਂ ਗਤੀਵਿਧੀਆਂ ਨੂੰ ਰੋਕਣ ਅਤੇ ਫਿਰ ਮੋਦੀ ਸਰਕਾਰ ਨੂੰ ਕੁਝ ਸੁਝਾਅ ਦੇਣ।

Exit mobile version