Site icon TheUnmute.com

ਕੇਂਦਰ ਸਰਕਾਰ ਵੱਲੋਂ 14 ਫਸਲਾਂ ‘ਤੇ MSP ਵਧਾਉਣ ਦੇ ਫੈਸਲਾ ਨਾਲ ਕਿਸਾਨ ਨਾਖੁਸ਼, ਕਿਸਾਨ ਭਵਨ ‘ਚ ਸੱਦੀ ਬੈਠਕ

MSP

ਚੰਡੀਗੜ੍ਹ, 20 ਜੂਨ 2024: ਕੇਂਦਰ ਮੰਤਰੀ ਮੰਡਲ ਦੀ ਬੈਠਕ ‘ਚ ਬੀਤੇ ਦਿਨ 14 ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (MSP) ਵਧਾਉਣ ਦਾ ਫੈਸਲਾ ਕੀਤਾ ਹੈ | ਪਰ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨ ਜਥੇਬੰਦੀਆਂ ਨਾਖੁਸ਼ ਹਨ ਅਤੇ 14 ਫਸਲਾਂ ‘ਤੇ ਐੱਮ.ਐੱਸ.ਪੀ. ਵਧਾਉਣ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।

ਕੇਂਦਰ ਸਰਕਾਰ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ ਕਿਸਾਨ ਭਵਨ ਵਿਖੇ ਪ੍ਰੈੱਸ ਕਾਨਫਰੰਸ ਸੱਦੀ ਹੈ। ਉਨ੍ਹਾਂ ਨੇ ਕਿਹਾ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕੱਲ੍ਹ 14 ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (MSP) ਵਧਾ ਦਿੱਤਾ ਗਿਆ ਹੈ। ਹਰ 6 ਮਹੀਨੇ ਬਾਅਦ ਐੱਮ.ਐੱਸ.ਪੀ ਵਧਾਇਆ ਜਾ ਰਿਹਾ ਹੈ। ਪਰ ਉਸ ਵਧੇ ਹੋਏ ਐੱਮ.ਐੱਸ.ਪੀ ‘ਤੇ ਖਰੀਦ ਕਰਨਾ ਸਭ ਤੋਂ ਵੱਡਾ ਮੁੱਦਾ ਹੈ। ਇਸ ਦੇ ਲਈ ਕਿਸਾਨ ਕਾਨੂੰਨੀ ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਹਨ। ਝੋਨੇ ਦੀ ਖਰੀਦ ‘ਤੇ ਕੀਤਾ ਗਿਆ 117 ਰੁਪਏ ਦਾ ਵਾਧਾ, ਕੀ ਕਿਸਾਨ ਇਸ ਨਾਲ ਸਰ ਜਾਵੇਗਾ ? ਅੱਜ 12 ਵਜੇ ਕਿਸਾਨ ਭਵਨ ਵਿੱਚ ਕਿਸਾਨ ਜਥੇਬੰਦੀਆਂ ਇਸ ਬਾਰੇ ਵਿਚਾਰ ਵਟਾਂਦਰਾ ਕਰਨਗੇ |

Exit mobile version